ਕਿਸਾਨ ਆਗੂ ਰਾਕੇਸ਼ ਟਿਕੈਤ ਨਾਲ ਵੱਡਾ ਹਾਦਸਾ ਵਾਪਰਿਆ – ਚਲਦੀ ਕਾਰ ਹੋਈ ਹਾਦਸਾ ਗ੍ਰਸਤ – ਕਾਰ ਦੀ ਹਾਲਤ ਵੇਖ ਡਰ ਗਏ ਸਮਰੱਥਕ
ਕਿਸਾਨ ਆਗੂ ਰਾਕੇਸ਼ ਟਿਕੈਤ ਨਾਲ ਵੱਡਾ ਹਾਦਸਾ ਵਾਪਰਿਆ – ਚਲਦੀ ਕਾਰ ਹੋਈ ਹਾਦਸਾ ਗ੍ਰਸਤ – ਕਾਰ
ਨਿਊਜ਼ ਪੰਜਾਬ
ਮੁਜ਼ੱਫਰਨਗਰ, 14 ਮਾਰਚ – ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨਾਲ ਅੱਜ ਰਾਤ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਹੈ,
ਕਿਸਾਨ ਆਗੂ ਰਾਕੇਸ਼ ਟਿਕੈਤ ਜਦੋਂ ਆਪਣੇ ਸਾਥੀਆਂ ਨਾਲ ਕਾਰ ਵਿੱਚ ਜਾ ਰਹੇ ਸਨ ਤਾਂ ਮੁਜ਼ੱਫਰਨਗਰ ਬਾਈਪਾਸ ਨੇੜੇ ਇੱਕ ਨੀਲ ਗਾਂ ਸੜਕ ਤੇ ਆ ਕੇ ਕਾਰ ਨਾਲ ਟਕਰਾ ਗਈ, ਜਿਸ ਕਾਰਨ ਕਾਰ ਨੂੰ ਭਾਰੀ ਨੁਕਸਾਨ ਪਹੁੰਚਿਆ ਪ੍ਰੰਤੂ ਏਅਰਬੈਗ ਖੁੱਲ੍ਹਣ ਕਾਰਨ ਟਿਕੈਤ ਸਮੇਤ ਡਰਾਈਵਰ ਅਤੇ ਗਨਰ ਸੁਰੱਖਿਅਤ ਰਹੇ। ਇਹ ਹਾਦਸਾ ਸ਼ੁੱਕਰਵਾਰ ਰਾਤ ਨੂੰ ਉਦੋਂ ਵਾਪਰਿਆ ਜਦੋਂ ਉਹ ਸਿਸੌਲੀ ਤੋਂ ਆਪਣੇ ਘਰ ਵਾਪਸ ਆ ਰਹੇ ਸਨ । ਫੇਸਬੁੱਕ ਲਾਈਵ ਹੋ ਕੇ ਉਨ੍ਹਾਂ ਨੇ ਸੁਰੱਖਿਆ ਲਈ ਲੋਕਾਂ ਨੂੰ ਕਾਰ ਵਿੱਚ ਸੀਟ ਬੈਲਟ ਲਗਾਉਣ ਦੀ ਅਪੀਲ ਕੀਤੀ।