ਅੰਮ੍ਰਿਤਸਰਮੁੱਖ ਖ਼ਬਰਾਂਪੰਜਾਬ

ਅੰਮ੍ਰਿਤਸਰ :ਸ੍ਰੀ ਦਰਬਾਰ ਸਾਹਿਬ ਦੀ ਗੁਰੂ ਰਾਮਦਾਸ ਸਰਾਂ’ਚ ਹੰਗਾਮਾ: ਪ੍ਰਵਾਸੀ ਮਜ਼ਦੂਰ ਨੇ ਲੋਹੇ ਦੀ ਰਾਡ ਨਾਲ ਸ਼ਰਧਾਲੂਆਂ ‘ਤੇ ਕੀਤਾ ਹਮਲਾ  

ਨਿਊਜ਼ ਪੰਜਾਬ

ਅੰਮ੍ਰਿਤਸਰ,14 ਮਾਰਚ 2025

ਅੰਮ੍ਰਿਤਸਰ’ਚ ਸ਼੍ਰੀ ਦਰਬਾਰ ਸਾਹਿਬ ਸਥਿਤ ਸ੍ਰੀ ਗੁਰੂ ਰਾਮਦਾਸ ਸਰਾਂ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਨੇ ਮਚਾਈ ਦਹਿਸ਼ਤ ਇਕ ਲੋਹੇ ਦੀ ਪਾਈਪ ਦੇ ਨਾਲ ਅਨੇਕਾਂ ਲੋਕਾਂ ਤੇ ਕੀਤਾ ਜਾਨਲੇਵਾ ਹਮਲਾ ਕੀਤਾ।ਹਮਲੇ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਦੋ ਸੇਵਾਦਾਰਾਂ ਸਮੇਤ ਚਾਰ ਲੋਕ  ਗੰਭੀਰ ਰੂਪ ਵਿੱਚ ਜਖਮੀ ਹੋ ਗਏ ।ਮੌਕੇ ਤੇ ਡਿਊਟੀ ਤੇ ਤੈਨਾਤ ਸਟਾਫ ਵੱਲੋਂ ਤੁਰੰਤ ਪ੍ਰਵਾਸੀ ਮਜ਼ਦੂਰ ਨੂੰ ਕਾਬੂ ਕੀਤਾ ਗਿਆ।

ਇੱਕ ਸੇਵਾਦਾਰ ਅਤੇ ਇੱਕ ਸ਼ਰਧਾਲੂ ICU ‘ਚ ਭਰਤੀ ਕੀਤੇ ਗਏ ਹਨ। ਡਿਊਟੀ ਸਟਾਫ਼ ਨੇ ਮਜ਼ਦੂਰ ਨੂੰ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਆਖਿਰ ਇਹ ਮਜ਼ਦੂਰ ਕੌਣ ਸੀ ਅਤੇ ਇਸਨੇ ਇਹ ਹਮਲਾ ਕਿਉਂ ਕੀਤਾ, ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ।