ਪੰਜਾਬ ਪਬਲਿਕ ਰਿਲੇਸ਼ਨਜ਼ ਅਫਸਰਜ਼ ਐਸੋਸੀਏਸ਼ਨ ਵੱਲੋਂ ਏ.ਪੀ.ਆਰ.ਓ. ਰਘੁਬੀਰ ਚੰਦ ਦੇ ਪਿਤਾ ਯਾਦਵ ਰਾਏ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ

• ਲੋਕ ਸੰਪਰਕ ਵਿਭਾਗ ‘ਚੋਂ ਸੁਪਰਡੈਂਟ ਗਰੇਡ-1 ਸੇਵਾ ਮੁਕਤ ਹੋਏ ਸਨ ਯਾਦਵ ਰਾਏ

ਚੰਡੀਗੜ•, 8 ਮਈ  ( ਨਿਊਜ਼ ਪੰਜਾਬ )
ਪੰਜਾਬ ਪਬਲਿਕ ਰਿਲੇਸ਼ਨਜ਼ ਅਫਸਰਜ਼ ਐਸੋਸੀਏਸ਼ਨ ਨੇ ਵਿਭਾਗ ਦੇ ਏ.ਪੀ.ਆਰ.ਓ. ਰਘੁਬੀਰ ਚੰਦ ਦੇ ਪਿਤਾ ਸ੍ਰੀ ਯਾਦਵ ਰਾਏ (80 ਸਾਲ) ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਸ੍ਰੀ ਯਾਦਵ ਰਾਏ ਲੋਕ ਸੰਪਰਕ ਵਿਭਾਗ ਵਿੱਚ 35 ਸਾਲ ਸੇਵਾਵਾਂ ਨਿਭਾਉਣ ਉਪਰੰਤ ਸੁਪਰਡੈਂਟ ਗਰੇਡ-1 ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਸਨ।
ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਐਸੋਸੀਏਸ਼ਨ ਦੇ ਚੇਅਰਪਰਸਨ ਡਾ.ਸੇਨੂੰ ਦੁੱਗਲ, ਵਾਈਸ ਚੇਅਰਮੈਨ ਡਾ.ਓਪਿੰਦਰ ਸਿੰਘ ਲਾਂਬਾ, ਪ੍ਰਧਾਨ ਨਵਦੀਪ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਰਣਦੀਪ ਸਿੰਘ ਆਹਲੂਵਾਲੀਆ, ਸਕੱਤਰ ਜਨਰਲ ਸ਼ਿਖਾ ਨਹਿਰਾ, ਜਨਰਲ ਸਕੱਤਰ ਇਕਬਾਲ ਸਿੰਘ ਬਰਾੜ ਨੇ ਲੋਕ ਸੰਪਰਕ ਵਿਭਾਗ ਦਾ ਹੀ ਹਿੱਸਾ ਪੀੜਤ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੁੰਦਿਆਂ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਐਸੋਸੀਏਸ਼ਨ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸ੍ਰੀ ਯਾਦਵ ਰਾਏ ਵੱਲੋਂ ਵਿਭਾਗ ਵਿੱਚ ਨਿਭਾਈਆਂ ਲਾਮਿਸਾਲ ਸੇਵਾਵਾਂ ਲਈ ਯਾਦ ਕੀਤਾ।
ਸ੍ਰੀ ਯਾਦਵ ਰਾਏ ਦਾ ਬੀਤੇ ਦਿਨੀਂ ਯੂ.ਟੀ. ਸਥਿਤ ਪਿੰਡ ਸਾਰੰਗਪੁਰ ਵਿਖੇ ਦੇਹਾਂਤ ਹੋ ਗਿਆ ਸੀ। ਉਨ•ਾਂ ਲੋਕ ਸੰਪਰਕ ਵਿਭਾਗ ਵਿੱਚ ਆਪਣੇ ਸੇਵਾ ਕਾਲ ਦੌਰਾਨ ਵੱਖ-ਵੱਖ ਬਰਾਂਚਾਂ ਅਮਲਾ, ਫੀਲਡ, ਇਸ਼ਤਿਹਾਰ ਤੇ ਅਕਾਊਂਟ ਆਦਿ ਵਿੱਚ ਸੇਵਾਵਾਂ ਨਿਭਾਈਆਂ। ਉਹ ਆਪਣੇ ਪਿੱਛੇ ਤਿੰਨ ਪੁੱਤਰ ਤੇ ਦੋ ਬੇਟੀਆਂ ਛੱਡ ਗਏ। ਉਨ•ਾਂ ਦੇ ਲੜਕੇ ਰਘੁਬੀਰ ਚੰਦ ਪੰਜਾਬ ਦੇ ਮੁੱਖ ਮੰਤਰੀ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਹਿਲ ਨਾਲ ਏ.ਪੀ.ਆਰ.ਓ. ਵਜੋਂ ਅਟੈਚ ਹਨ।
——–