ਔਰੰਗਾਬਾਦ ਚ 16 ਮਜਦੂਰਾਂ ਦੀ ਮਾਲ ਗੱਡੀ ਹੇਠ ਆਉਣ ਨਾਲ ਮੌਤ – ਰੇਲ ਪਟੜੀ ਤੇ ਸੁਤੇ ਪਏ ਸਨ ਮਜ਼ਦੂਰ

ਔਰੰਗਾਬਾਦ, 8 ਮਈ (ਨਿਊਜ਼ ਪੰਜਾਬ ) ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ 16 ਮਜ਼ਦੂਰਾਂ ਦੀ ਮਾਲ ਗੱਡੀ ਹੇਠ ਆ ਜਾਣ ਕਾਰਣ ਮੌਤ ਹੋ ਗਈ | ਤਾਲਾਬੰਦੀ ਕਾਰਨ ਇਹ ਸਾਰੇ ਕਰਮਚਾਰੀ ਆਪਣੇ ਘਰਾਂ ਨੂੰ ਜਾਣ ਲਈ 40 ਕਿਲੋਮੀਟਰ ਤੋਂ ਪੈਦਲ ਚੱਲ ਕੇ ਆ ਰਹੇ ਸਨ | ਜਦੋਂ ਥੱਕ ਗਏ ਤਾ ਰੇਲਵੇ ਟ੍ਰੈਕ ਤੇ ਸੋ ਗਏ ਸਨ | ਸਵੇਰੇ 5 . 30 ਵਜੇ ਇੱਕ ਮਾਲ ਗੱਡੀ ਓਥੋਂ ਲੰਘੀ ਜਿਸ ਦੇ ਨਾਲ ਮਜ਼ਦੂਰਾਂ ਦੀ ਮੌਤ ਹੋ ਗਈ |