ਪਾਰਕਾਂ ਵਿੱਚ ਐਂਟਰੀ ਫੀਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਦਿੱਲੀ ਸਰਕਾਰ ਨੂੰ ਘੇਰਿਆ
ਨਿਊਜ਼ ਪੰਜਾਬ
ਨਵੀਂ ਦਿੱਲੀ:3 ਮਾਰਚ 2025
ਦਿੱਲੀ ਦੇ ਪਾਰਕਾਂ ਵਿੱਚ ਐਂਟਰੀ ਚਾਰਜਿਜ਼ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ (ਆਪ) ਨੇ ਇਸ ਨੂੰ ਲੈ ਕੇ ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਵਾਲੀ ਭਾਜਪਾ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ‘ਆਪ’ ਦੀ ਬੁਲਾਰਾ ਪ੍ਰਿਅੰਕਾ ਕੱਕੜ ਨੇ ਐਤਵਾਰ ਨੂੰ ਕਿਹਾ, “ਭਾਜਪਾ ਨੇ ਦਿੱਲੀ ਦੇ ਪਾਰਕਾਂ ‘ਚ ਐਂਟਰੀ ਫੀਸ ਲਗਾਈ ਹੈ। ਅਤੇ ਇਹ ਬਹੁਤ ਨਿੰਦਣਯੋਗ ਹੈ। ਲੋਕਾਂ ਨੂੰ ਪਾਰਕਾਂ ‘ਚ ਆਉਣ ਲਈ ਉਤਸ਼ਾਹਿਤ ਕਰਨਾ ਸਰਕਾਰ ਦਾ ਕੰਮ ਹੈ। ਪਰ ਭਾਜਪਾ ਨੇ ਹੁਣ ਪਾਰਕਾਂ ‘ਚ ਫੀਸਾਂ ਲਗਾ ਦਿੱਤੀਆਂ ਹਨ।” ਉਨ੍ਹਾਂ ਅੱਗੇ ਕਿਹਾ, “ਸਾਡੀ ਸਰਕਾਰ ਨੇ ਪਾਰਕ ਵਿੱਚ ਜਿੰਮ ਲਗਾਇਆ। ਸਾਈਕਲ ਫੁੱਟਪਾਥ ਬਣਾਇਆ ਪਰ ਹੁਣ ਭਾਜਪਾ ਨੇ ਪਾਰਕ ਵਿੱਚ ਆਉਂਦੇ ਹੀ ਫੀਸ ਲਗਾ ਦਿੱਤੀ ਹੈ।