ਰਾਮ ਮੰਦਰ ‘ਤੇ ਹਮਲੇ ਦੀ ਸਾਜ਼ਿਸ਼’ ਚ ਯੂਪੀ ਦਾ ਰਹਿਣਵਾਲਾ ਸ਼ੱਕੀ ਫਰੀਦਾਬਾਦ ਤੋਂ ਗ੍ਰਿਫ਼ਤਾਰ, 2 ਹੈਂਡ ਗ੍ਰਨੇਡ ਬਰਾਮਦ
ਨਿਊਜ਼ ਪੰਜਾਬ
3 ਮਾਰਚ 2025
ਗੁਜਰਾਤ ਏਟੀਐਸ ਨੇ ਫਰੀਦਾਬਾਦ ਐਸਟੀਐਫ ਦੀ ਮਦਦ ਨਾਲ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸਦੇ ਅੱਤਵਾਦੀ ਸੰਗਠਨਾਂ ਨਾਲ ਸਬੰਧ ਹੋਣ ਦਾ ਸ਼ੱਕ ਹੈ। ਸ਼ੱਕੀ ਕੋਲੋਂ 2 ਹੈਂਡ ਗ੍ਰਨੇਡ ਬਰਾਮਦ ਕੀਤੇ ਗਏ, ਸੁਰੱਖਿਆ ਏਜੰਸੀਆਂ ਨੇ ਫਰੀਦਾਬਾਦ ਵਿੱਚ ਹੈਂਡ ਗ੍ਰਨੇਡਾਂ ਨੂੰ ਡਿਫਿਊਜ਼ ਕਰ ਦਿੱਤਾ। ਜਾਂਚ ਵਿੱਚ ਰਾਮ ਮੰਦਰ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਦਾ ਖੁਲਾਸਾ ਹੋਇਆ ।
ਯੂਪੀ ਦਾ ਰਹਿਣ ਵਾਲਾ ਹੈ, ਜਿਸਨੂੰ ਐਤਵਾਰ (02 ਮਾਰਚ, 2025) ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਗੁਜਰਾਤ ਏਟੀਐਸ ਸ਼ੱਕੀ ਨੂੰ ਗੁਜਰਾਤ ਲੈ ਗਈ ਅਤੇ ਉਸਦੀ ਪੁੱਛਗਿੱਛ ਜਾਰੀ ਹੈ। ਰੈਡੀਕਲ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ, ਜਿਸ ਤੋਂ ਅੱਤਵਾਦੀ ਗਤੀਵਿਧੀਆਂ ਦੀ ਪੁਸ਼ਟੀ ਹੋ ਸਕਦੀ ਹੈ।
ਸੂਤਰਾਂ ਅਨੁਸਾਰ, ਅਬਦੁਲ ਰਹਿਮਾਨ ਆਈਐਸਆਈ ਦੇ ਸੰਪਰਕ ਵਿੱਚ ਸੀ ਅਤੇ ਕਈ ਜਮਾਤਾਂ ਨਾਲ ਜੁੜਿਆ ਹੋਇਆ ਸੀ। ਉਹ ਫੈਜ਼ਾਬਾਦ ਵਿੱਚ ਇੱਕ ਮਟਨ ਦੀ ਦੁਕਾਨ ਚਲਾਉਂਦਾ ਸੀ ਅਤੇ ਆਟੋ ਚਾਲਕ ਵਜੋਂ ਵੀ ਕੰਮ ਕਰਦਾ ਸੀ। ਸਾਜ਼ਿਸ਼ ਦੇ ਹਿੱਸੇ ਵਜੋਂ, ਉਸਨੇ ਕਈ ਵਾਰ ਅਯੁੱਧਿਆ ਵਿੱਚ ਰਾਮ ਮੰਦਰ ਦੀ ਰੇਕੀ ਕੀਤੀ ਅਤੇ ਸਾਰੀ ਜਾਣਕਾਰੀ ਪਾਕਿਸਤਾਨ ਦੀ ਆਈਐਸਆਈ ਨਾਲ ਸਾਂਝੀ ਕੀਤੀ। ਅਬਦੁਲ ਫੈਜ਼ਾਬਾਦ ਤੋਂ ਰੇਲਗੱਡੀ ਰਾਹੀਂ ਫਰੀਦਾਬਾਦ ਪਹੁੰਚਿਆ ਅਤੇ ਇੱਕ ਹੈਂਡਲਰ ਤੋਂ ਹੈਂਡ ਗ੍ਰਨੇਡ ਲਏ, ਜਿਨ੍ਹਾਂ ਨਾਲ ਉਹ ਅਯੁੱਧਿਆ ਵਾਪਸ ਜਾਣ ਵਾਲਾ ਸੀ।