ਪੰਜਾਬ ਦੇ ਲੋਕਾਂ ਦੀ ਸੁਰੱਖਿਆ ਸਾਡੀ ਮੁੱਖ ਤਰਜ਼ੀਹ ਹੈ ਜਿਸ ਲਈ ਸਾਡੀ ਸਰਕਾਰ ਤੇ ਪੰਜਾਬ ਪੁਲਿਸ ਵਚਨਬੱਧ – ਭਗਵੰਤ ਮਾਨ
ਨਿਊਜ਼ ਪੰਜਾਬ
ਹੁਸ਼ਿਆਰਪੁਰ, 2 ਮਾਰਚ – ਜਹਾਨ ਖੇਲਾਂ ਵਿਖੇ ਟ੍ਰੇਨਿੰਗ ਪੂਰੀ ਕਰ ਚੁੱਕੇ ਵੱਖ-ਵੱਖ ਕਾਡਰ ਦੇ 2490 ਸਿਖਿਆਰਥੀ ਸਿਪਾਹੀਆਂ ਦੀ ‘ਪਾਸਿੰਗ ਆਊਟ ਪਰੇਡ ਸੈਰਾਮਨੀ’ ‘ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਿਰਕਤ ਕੀਤੀ ਅਤੇ ਸਾਰਿਆਂ ਨੂੰ ਵਧਾਈਆਂ ਤੇ ਸ਼ੁੱਭਕਾਮਨਾਵਾਂ ਦਿੱਤੀਆਂ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਪੰਜਾਬ ਤੇ ਪੰਜਾਬੀਆਂ ਦੀ ਸੁਰੱਖਿਆ ਲਈ ਇਮਾਨਦਾਰੀ ਨਾਲ ਡਟ ਕੇ ਕੰਮ ਕਰਨ ਲਈ ਪ੍ਰੇਰਿਆ। ਪੰਜਾਬ ਦੇ ਲੋਕਾਂ ਦੀ ਸੁਰੱਖਿਆ ਸਾਡੀ ਮੁੱਖ ਤਰਜ਼ੀਹ ਹੈ ਜਿਸ ਲਈ ਸਾਡੀ ਸਰਕਾਰ ਤੇ ਪੰਜਾਬ ਪੁਲਿਸ ਵਚਨਬੱਧ ਹੈ।
ਹੁਸ਼ਿਆਰਪੁਰ ਦੇ ਜਹਾਨ ਖੇਲਾਂ ਵਿਖੇ ਟਰੇਨਿੰਗ ਪੂਰੀ ਕਰਕੇ ਪੁਲਿਸ ਪਰਿਵਾਰ ਦਾ ਹਿੱਸਾ ਬਣੇ ਵੱਖ-ਵੱਖ ਕਾਡਰ ਦੇ 2490 ਸਿਪਾਹੀਆਂ ਤੇ ਮਾਪਿਆਂ ਨੂੰ ਬਹੁਤ-ਬਹੁਤ ਵਧਾਈਆਂ। ਅਸੀਂ 2022 ਤੋਂ ਹੁਣ ਤੱਕ ਪੁਲਿਸ ਵਿਭਾਗ ‘ਚ 10 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇ ਚੁੱਕੇ ਹਾਂ।