ਉਤਰਾਖੰਡ ਵਿੱਚ ਬਰਫ਼ ਦੇ ਤੋਦੇ ਡਿੱਗਣ ਕਾਰਨ ਫਸੇ 55 ਮਜ਼ਦੂਰਾਂ ਵਿੱਚੋਂ ਹੁਣ ਤੱਕ 49 ਲੋਕਾਂ ਨੂੰ ਬਚਾਇਆ ਗਿਆ
ਨਿਊਜ਼ ਪੰਜਾਬ
ਉਤਰਾਖੰਡ,1 ਮਾਰਚ 2025
ਉਤਰਾਖੰਡ ਦੇ ਉੱਚਾਈ ਵਾਲੇ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਦੇ ਵਿਚਕਾਰ, ਚਮੋਲੀ ਜ਼ਿਲ੍ਹੇ ਦੇ ਬਦਰੀਨਾਥ ਦੇ ਸਰਹੱਦੀ ਮਾਨਾ ਪਿੰਡ ਦੇ ਨੇੜੇ ਸ਼ੁੱਕਰਵਾਰ ਸਵੇਰੇ ਬਰਫ਼ ਦੇ ਤੋਦੇ ਡਿੱਗਣ ਕਾਰਨ ਫਸੇ 55 ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਦੇ ਕਰਮਚਾਰੀਆਂ ਵਿੱਚੋਂ 49 ਨੂੰ ਸੁਰੱਖਿਅਤ ਬਚਾ ਲਿਆ ਗਿਆ, ਜਦੋਂ ਕਿ ਹੋਰਾਂ ਦੀ ਭਾਲ ਜਾਰੀ ਹੈ।
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸ਼ਨੀਵਾਰ ਨੂੰ ਦੇਹਰਾਦੂਨ ਵਿੱਚ ਸਥਾਪਤ ਆਫ਼ਤ ਕੰਟਰੋਲ ਰੂਮ ਵਿੱਉਤਰਾਖੰਡਚ ਚਮੋਲੀ ਬਰਫ਼ਬਾਰੀ ਵਿੱਚ ਹਵਾਈ ਸਰਵੇਖਣ ਕੀਤਾ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ।ਉੱਤਰਾਖੰਡ ਸਰਕਾਰ ਦੇ ਅਨੁਸਾਰ, 55 ਮਜ਼ਦੂਰਾਂ ਵਿੱਚੋਂ 49 ਨੂੰ ਸ਼ਨੀਵਾਰ ਦੁਪਹਿਰ ਤੱਕ ਬਚਾ ਲਿਆ ਗਿਆ ਹੈ। ਫੌਜ ਦੇ ਸ਼ੁਰੂਆਤੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਬਚਾਏ ਗਏ 10 ਕਰਮਚਾਰੀਆਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।