ਸਬ-ਰਜਿਸਟਰਾਰ ਅਤੇ ਹੋਰਨਾਂ ਖਿਲਾਫ ਫਰਜ਼ੀ ਰਜਿਸਟਰੀ ਦੇ ਮਾਮਲੇ ‘ਚ ਕੇਸ ਦਰਜ
ਨਿਊਜ਼ ਪੰਜਾਬ
ਲੁਧਿਆਣਾ, 28 ਫਰਵਰੀ 2025
ਵਿਜੀਲੈਂਸ ਬਿਊਰੋ ਵਲੋਂ ਸਬ-ਰਜਿਸਟਰਾਰ ਪੱਛਮੀ ਜਗਸੀਰ ਸਿੰਘ ਅਤੇ ਹੋਰਨਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕਰੋੜਾਂ ਨੂੰ ਦੀ ਫਰਜੀ ਰਜਿਸਟਰੀ ਕਰਨ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ। ਇਸ ਮਾਮਲੇ ਨੂੰ ਲੈ ਕੇ ਵਿਜੀਲੈਂਸ ਵਲੋਂ ਅੱਜ ਸਬ-ਰਜਿਸਟਰਾਰ ਦਫਤਰ ਵਿਚ ਛਾਪੇਮਾਰੀ ਵੀ ਕੀਤੀ ਗਈ ਹੈ ਪਰ ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਜਾ ਸਕੀ।