ਪਟਿਆਲਾਮੁੱਖ ਖ਼ਬਰਾਂਪੰਜਾਬ

ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪਟਿਆਲਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਕਰਵਾਏ ਗਏ ਪਟਿਆਲਾ ਦੇ 262 ਵੇਂ ਜਨਮਦਿਨ ਮੌਕੇ ਹੈਰੀਟੇਜ ਵਾਕ 2025 ਦਾ ਆਯੋਜਨ

ਨਿਊਜ਼ ਪੰਜਾਬ

ਪਟਿਆਲਾ 14 ਫਰਵਰੀ 2025

ਪਟਿਆਲਾ ਹੈਰੀਟੈਜ ਫੈਸਟੀਵਲ ਦੇ ਦੂਜੇ ਦਿਨ ਅੱਜ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ ਨੇ ਕਿਲ੍ਹਾ ਮੁਬਾਰਕ ਵਿਖੇ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪਟਿਆਲਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਮਨਾਏ ਗਏ ਪਟਿਆਲਾ ਦੇ 262 ਵੇਂ ਜਨਮਦਿਨ ਮੌਕੇ ਹੈਰੀਟੇਜ ਵਾਕ 2025 ਤਹਿਤ ਕਰਵਾਏ ਗਏ ਸਮਾਗਮ ਵਿੱਚ ਸ਼ਿਰਕਤ ਕੀਤੀ। ਉਹਨਾਂ ਵਿਦਿਆਰਥੀਆਂ ਨੂੰ ਵਿਰਾਸਤ ਦੀ ਕਦਰ ਕਰਨ ਅਤੇ ਇਸ ਦੀ ਦੇਖਭਾਲ ਵਿੱਚ ਆਪਣਾ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ । ਉਹਨਾਂ ਕਿਹਾ ਕਿ ਵਿਰਾਸਤੀ ਥਾਵਾਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਹਰ ਨਿਵਾਸੀ ਦੀ ਹੈ । ਇਸ ਹੈਰੀਟੇਜ ਵਾਕ ਦੀ ਸ਼ੁਰੂਆਤ ਪਟਿਆਲਾ ਫਾਂਊਂਡੇਸ਼ਨ ਦੇ ਸੀ.ਈ.ਓ. ਅਤੇ ਸਥਾਪਕ ਰਵੀ ਸਿੰਘ ਆਹਲੂਵਾਲੀਆ ਨੇ ਸ਼ਾਹੀ ਸਮਾਧਾਂ ਤੋਂ ਲੈ ਕੇ ਕਿਲ੍ਹਾ ਮੁਬਾਰਕ ਤੱਕ ਕੀਤੀ ।

ਡਾ: ਪ੍ਰੀਤੀ ਯਾਦਵ ਨੇ ਜਨਤਾ ਨੂੰ ਅਪੀਲ ਕੀਤੀ ਕਿ ਅਜਿਹੇ ਸਮਾਗਮਾਂ ਵਿੱਚ ਸਾਨੂੰ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ । ਉਹਨਾਂ ਜਨਤਾ ਨੂੰ ਆਉਣ ਵਾਲੇ ਬਾਕੀ ਸਾਰੇ ਹੈਰੀਟੇਜ ਸਮਾਗਮਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ । ਉਹਨਾਂ ਕਿਹਾ ਕਿ ਹੈਰੀਟੇਜ ਫੈਸਟੀਵਲ ਮਨਾਉਣ ਦਾ ਮੁੱਖ ਮੰਤਵ ਆਪਣੀ ਵਿਰਾਸਤ ਨੂੰ ਸੰਭਾਲਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਅਮੀਰ ਵਿਰਾਸਤ ਤੋ ਜਾਣੂ ਕਰਵਾਉਣਾ ਹੈ ।

ਸਮਾਗਮ ਦੀ ਸ਼ੁਰੂਆਤ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਹਰੀ ਝੰਡੀ ਦੇ ਕੇ ਕੀਤੀ । ਉਹਨਾਂ ਪਟਿਆਲਾ ਫਾਊਂਡੇਸ਼ਨ ਦੇ ਸੀ.ਈ.ਓ. ਰਵੀ ਸਿੰਘ ਆਹਲੂਵਾਲੀਆ ਨੂੰ ਪਟਿਆਲਾ ਸ਼ਹਿਰ ਦੀ ਸੰਸਕ੍ਰਿਤਕ ਰੂਹ ਨੂੰ ਜਿੰਦਾ ਰੱਖਣ ਲਈ ਕੀਤੇ ਗਏ ਯਤਨਾਂ ਲਈ ਵਧਾਈ ਦਿੱਤੀ । ਉਹਨਾਂ ਪਟਿਆਲਾ ਫਾਊਡੇਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਸ਼ਲਾਘਾ ਵੀ ਕੀਤੀ । ਇਸ ਸਮਾਗਮ ਵਿੱਚ ਓ.ਪੀ.ਐਲ. ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਅਤੇ ਆਨਲਾਈਨ ਰਜਿਸਟਰੇਸ਼ਨ ਕਰਵਾਏ ਗਏ ਭਾਗੀਦਾਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ।

ਪਟਿਆਲਾ ਫਾਂਊਂਡੇਸ਼ਨ ਦੇ ਸੀ.ਈ.ਓ. ਅਤੇ ਸਥਾਪਕ ਰਵੀ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਪਟਿਆਲਾ ਫਾਊਂਡੇਸ਼ਨ ਨੇ ਪਟਿਆਲਾ ਦੀ ਸ਼ਾਹੀ ਵਿਰਾਸਤ ਅਤੇ ਇਤਿਹਾਸ ਨੂੰ ਉਜਾਗਰ ਕਰਨ ਲਈ 171 ਵਿਰਾਸਤੀ ਵਾਕ ਸਫਲਤਾਪੂਰਵਕ ਕਰਵਾਏ ਹਨ । ਉਹਨਾਂ ਕਿਹਾ ਕਿ ਅਜਿਹੇ ਸਮਾਗਮਾਂ ਦੁਆਰਾ ਪਟਿਆਲਾ ਦੀ ਵਿਸ਼ਾਲ ਵਿਰਾਸਤ ਦੀ ਮਹੱਤਤਾ ਨੂੰ iHERITAGE ਰਾਹੀਂ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ । ਉਹਨਾਂ ਜ਼ਿਲ੍ਹਾ ਪ੍ਰਸ਼ਾਸ਼ਨ, ਮਿਊਂਸਪਲ ਕਾਰਪੋਰੇਸ਼ਨ, ਟ੍ਰੈਫਿਕ ਪੁਲਿਸ, ਡੀ.ਈ.ਓ. ਸਕੂਲ, ਪਟਿਆਲਾ ਫਾਊਂਡੇਸ਼ਨ ਦੇ ਮੈਂਬਰਾਂ ਅਤੇ ਸਵੈ-ਸੇਵਕਾਂ ਦਾ ਧੰਨਵਾਦ ਕੀਤਾ । ਉਹਨਾਂ ਇਹ ਵੀ ਕਿਹਾ ਕਿ ਪਟਿਆਲਾ ਫਾਂਊਂਡੇਸ਼ਨ ਵਿਰਾਸਤ ਪ੍ਰਬੰਧਨ ਅਤੇ ਜਾਗਰੂਕਤਾ ਨੂੰ ਹੋਰ ੳਚਾਈਆਂ ‘ਤੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ । ਉਹਨਾਂ ਵਧੇਰੇ ਜਾਣਕਾਰੀ ਲਈ www.patialafoundation.org ਅਤੇ 91-7527025125 ਤੇ ਸੰਪਰਕ ਕਰਨ ਲਈ ਕਿਹਾ ।

ਇਸ ਸਮਾਗਮ ਦੌਰਾਨ ਹੈਰੀਟੇਜ ਵਾਕ ਦੇ ਨੋਡਲ ਅਫਸਰ ਕਮ ਆਰ.ਟੀ.ਓ. ਪਟਿਆਲਾ ਨਮਨ ਮੜਕਣ, ਮੈਂਬਰ ਪਵਨ ਗੋਇਲ, ਐਸ.ਪੀ. ਚੰਦ, ਵਿਕਰਮ ਮਲਹੋਤਰਾ, ਬ੍ਰਿਧੀ, ਗੁਰਸਿਮਰਨ ਕੌਰ, ਭਰਪੂਰ ਸਿੰਘ , ਗੁਰਵਿੰਦਰ ਸਿੰਘ, ਸਤਨਾਮ ਸਿੰਘ, ਮੋਹਿਤ ਗੁਪਤਾ , ਅਦਿਤਿਆ ਜੱਸਰੋਟੀਆ, ਮਮਤਾ, ਰਣਜੀਤ ਸਿੰਘ, ਕਵਲਪ੍ਰੀਤ ਸਿੰਘ, ਹਰਸ਼ਪ੍ਰੀਤ ਸਿੰਘ, ਤੁਸ਼ਾਰ ਮਿਗਲਾਨੀ, ਸ਼ੁਭਾਂਗਿਨੀ, ਰਵਾਲਦੀਪ, ਗੁਰਮੀਤ ਕੌਰ, ਹਰਮਨਜੋਤ ਸਿੰਘ, ਜਸਕਰਨ ਸਿੰਘ, ਸ਼ੁਭਨੀਤ ਕੌਰ, ਅਤੇ ਸਹਿਜ ਸਿੰਘ ਸ਼ਾਮਲ ਸਨ ।