ਗੁਰੂ ਨਾਨਕ ਦੇਵ ਇੰਜ. ਕਾਲਜ਼ ਲੁਧਿਆਣਾ ਦੇ ਸਾਬਕਾ ਪ੍ਰਿੰਸੀਪਲ ਅਤੇ ਉੱਘੇ ਸਿੱਖ ਬੁੱਧੀਜੀਵੀ ਸ. ਸੁਰਿੰਦਰਬੀਰ ਸਿੰਘ ਸਰਨਾ ਦਾ ਅੰਤਿਮ ਸੰਸਕਾਰ 14 ਫਰਵਰੀ ਨੂੰ – ਸਿੱਖ ਆਗੂਆਂ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ
ਨਿਊਜ਼ ਪੰਜਾਬ
ਲੁਧਿਆਣਾ – ਗੁਰੂ ਨਾਨਕ ਦੇਵ ਇੰਜ. ਕਾਲਜ਼ ਲੁਧਿਆਣਾ ਦੇ ਸਾਬਕਾ ਪ੍ਰਿੰਸੀਪਲ ਅਤੇ ਉੱਘੇ ਸਿੱਖ ਬੁੱਧੀਜੀਵੀ ਸਤਿਕਾਰਯੋਗ ਸ. ਸੁਰਿੰਦਰਬੀਰ ਸਿੰਘ ਸਰਨਾ 12 ਫਰਵਰੀ 2025 ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਹਨ
ਸ. ਸੁਰਿੰਦਰਬੀਰ ਸਿੰਘ ਸਰਨਾ ਦੇ ਅਕਾਲ ਚਲਾਣੇ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਆਗੂਆਂ, ਸਿੱਖ ਵਿਦਵਾਨਾਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ ਹੈ,
ਅਦਾਰਾ ਨਿਊਜ਼ ਪੰਜਾਬ ਵੱਲੋਂ ਇਸ ਦੁਖਦਾਈ ਘੜੀ ਵਿੱਚ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ
ਅੰਤਿਮ ਸੰਸਕਾਰ ਮਿਤੀ 14 ਫਰਵਰੀ 2025 ਨੂੰ 12:00 ਵਜੇ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਹੋਵੇਗਾ|