ਅਮਰੀਕਾ ‘ਚ ਪਹਿਲਾ ਸਿੱਖ ਅੰਮਿ੍ਤ ਸਿੰਘ ਡਿਪਟੀ ਕਾਂਸਟੇਬਲ ਬਣਿਆ
ਆਸਟਿਨ, 22 ਜਨਵਰੀ (ਨਵਨੀਤ ਸਿੰਘ ) – ਅਮਰੀਕਾ ਦੀ ਟੈਕਸਾਸ ਸਟੇਟ ਦੇ ਹੈਰਿਸ ਕਾਊਾਟੀ ਦੇ ਪਹਿਲੇ ਸਿੱਖ ਡਿਪਟੀ ਕਾਂਸਟੇਬਲ ਅੰਮਿ੍ਤ ਸਿੰਘ ਨੂੰ ਬੀਤੇ ਦਿਨ ਡਿਪਟੀ ਕਾਂਸਟੇਬਲ ਵਜੋਂ ਸਹੁੰ ਚੁਕਾਈ ਗਈ | ਸਹੁੰ ਚੁੱਕਣ ਦੀ ਰਸਮ ਹੈਰਿਸ ਕਾਊਾਟੀ ਦੇ ਦਫ਼ਤਰ ਵਿਚ ਕਾਂਸਟੇਬਲ ਐਲਨ ਰੋਜ਼ਨ ਦੀ ਦੇਖ-ਰੇਖ ਹੇਠ ਹੋਈ | ਇਹ ਸਿੱਖਾਂ ਲਈ ਮਾਣ ਵਾਲੀ ਗੱਲ ਹੈ ਕਿ ਅੰਮਿ੍ਤ ਸਿੰਘ ਇਸ ਅਹੁਦੇ ‘ਤੇ ਪਹੁੰਚਿਆ ਹੈ ਤੇ ਉਸ ਨੂੰ ਪੂਰੀ ਧਾਰਮਿਕ ਆਜ਼ਾਦੀ ਹੋਵੇਗੀ | ਨੌਕਰੀ ਦੌਰਾਨ ਉਸ ਨੂੰ ਹੈਰਿਸ ਕਾਊਾਟੀ ਦੀਆਂ ਨੀਤੀਆਂ ਅਨੁਸਾਰ ਪੂਰੀ ਧਾਰਮਿਕ ਖੁੱਲ੍ਹ ਹੋਵੇਗੀ | ‘ਸਿੱਖ ਅਮੈਰਿਕਨ ਲੀਗਲ ਡੀਫ਼ੈਂਸ ਐਾਡ ਐਜੂਕੇਸ਼ਨ ਰਿਜਨਲ ਡਾਇਰੈਕਟਰ’ ਬੌਬੀ ਸਿੰਘ ਪਿਛਲੇ 20 ਸਾਲਾਂ ਤੋਂ ਕਾਂਸਟੇਬਲ ਐਲਨ ਰੋਜ਼ਨ ਦੇ ਨਾਲ ਹਿਊਜ਼ਸਟਨ ਪੁਲਿਸ ਵਿਭਾਗ ਵਿਚ ਕੰਮ ਕਰ ਰਹੇ ਹਨ | ਬੌਬੀ ਸਿੰਘ ਨੇ ਅੰਮਿ੍ਤ ਸਿੰਘ ਦੇ ਇਸ ਅਹੁਦੇ ‘ਤੇ ਪਹੁੰਚਣ ‘ਤੇ ਉਸ ਨੂੰ ਵਧਾਈ ਦਿੱਤੀ ਅਤੇ ਸਿੱਖਾਂ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਕਹੀ ਹੈ | ਉਨ੍ਹਾਂ ਕਿਹਾ ਕਿ ਇਹ ਕੋਈ ਛੋਟੀ ਗੱਲ ਨਹੀਂ, ਜਿਸ ਅਹੁਦੇ ‘ਤੇ ਅੰਮਿ੍ਤ ਸਿੰਘ ਪਹੁੰਚਿਆ ਹੈ | ਬੌਬੀ ਸਿੰਘ ਨੇ ਅਮਰੀਕਾ ਦੇ ਬਾਕੀ ਸੂਬਿਆਂ ਵਿਚ ਰਹਿੰਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਪੁਲਿਸ ਵਿਭਾਗ ਵਿਚ ਭਰਤੀ ਹੋਣ ਤਾਂ ਜੋ ਸਿੱਖਾਂ ਦੀ ਪਛਾਣ ਨੂੰ ਹੋਰ ਸੁਖਾਲਾ ਬਣਾਇਆ ਜਾ ਸਕੇ |