Tarn Taran ਦੇ ਪਿੰਡ ਸਭਰਾ ’ਚ ਅਖੰਡ ਪਾਠ ਦੇ ਭੋਗ ਦੌਰਾਨ ਘਰ ਦੀ ਡਿੱਗੀ ਛੱਤ,1 ਦੀ ਮੌਤ ,15 ਜ਼ਖਮੀ
ਨਿਊਜ਼ ਪੰਜਾਬ,9 ਫਰਵਰੀ 2025
ਤਰਨਤਾਰਨ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਦੌਰਾਨ ਮਕਾਨ ਦੀ ਛੱਤ ਡਿੱਗ ਪਈ। ਇਸ ਦੌਰਾਨ ਇੱਕ ਦੀ ਮੌਤ ਹੋ ਗਈ ਜਦਕਿ 15 ਜਣੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ। ਤਰਨਤਾਰਨ ਨਜ਼ਦੀਕੀ ਪਿੰਡ ਸਭਰਾਵਾਂ ‘ਚ ਸਥਿਤ ਇਕ ਘਰ ‘ਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਮਾਗਮ ਦੌਰਾਨ ਛੱਤ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 15 ਦੇ ਕਰੀਬ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ।
ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਹਰੀਕੇ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਹੀ ਰਹਿਣ ਵਾਲੇ ਲਵਪ੍ਰੀਤ ਸਿੰਘ ਨੇ ਵੈਲਡਿੰਗ ਦੀ ਦੁਕਾਨ ਖੋਲ੍ਹੀ ਹੋਈ ਹੈ, ਉਸ ਨੂੰ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਸਨ। ਛੱਤ ਡਿੱਗਣ ਕਾਰਨਕਈ ਲੋਕ ਮਲਬੇ ਹੇਠ ਦੱਬੇ ਗਏ।