ਆਸਾਮ ਸਰਕਾਰ ਨੇ ਵੀ ਆਪਣੇ ਲੋਕਾਂ ਨੂੰ ਵਾਪਸ ਲਿਆਉਣ ਲਈ ਹੈੱਲਪਲਾਈਨ ਜਾਰੀ ਕੀਤੀ -ਹੋਰਨਾਂ ਸੂਬਿਆਂ ਦੇ ਲੋਕ ਆਪਣੇ ਰਾਜਾਂ ਨੂੰ ਜਾਣ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ-ਡਿਪਟੀ ਕਮਿਸ਼ਨਰ
ਨਿਊਜ਼ ਪੰਜਾਬ
ਲੁਧਿਆਣਾ, 5 ਮਈ -ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਫਿਊ ਲੌਕਡਾਊਨ ਦੇ ਚੱਲਦਿਆਂ ਜੇਕਰ ਹੋਰਨਾਂ ਰਾਜਾਂ ਦੇ ਲੋਕ ਪੰਜਾਬ ਵਿੱਚ ਫਸੇ ਹੋਏ ਹਨ ਅਤੇ ਉਹ ਆਪਣੇ ਸੂਬਿਆਂ ਨੂੰ ਵਾਪਸ ਜਾਣਾ ਚਾਹੁੰਦੇ ਹਨ ਤਾਂ ਉਹਨਾਂ ਲਈ ਕੇਂਦਰ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਲਈ ਉਹ ਵੈੱਬਸਾਈਟ www.covidhelp.punjab.gov.in ‘ਤੇ ਅਪਲਾਈ ਕਰ ਸਕਦੇ ਹਨ। ਇਹ ਸਹੂਲਤ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੇ ਕੋਵਾ ਐਪ ‘ਤੇ ਵੀ ਉਪਲਬਧ ਹੈ।
ਉਨ•ਾਂ ਦੱਸਿਆ ਕਿ ਕੇਰਲਾ ਅਤੇ ਤਾਮਿਲਨਾਡੂ ਤੋਂ ਬਾਅਦ ਹੁਣ ਆਸਾਮ ਸਰਕਾਰ ਨੇ ਵੀ ਆਪਣੇ ਲੋਕਾਂ ਨੂੰ ਵਾਪਸ ਬੁਲਾਉਣ ਲਈ ਹੈੱਲਪਲਾਈਨ ਦੀ ਸ਼ੁਰੂਆਤ ਕਰ ਦਿੱਤੀ ਹੈ। ਉਨ•ਾਂ ਦੱਸਿਆ ਕਿ ਜੇਕਰ ਆਸਾਮ ਨਾਲ ਸੰਬੰਧਤ ਕਿਸੇ ਵੀ ਵਿਅਕਤੀ ਨੇ ਜੇਕਰ ਵਾਪਸ ਜਾਣਾ ਹੈ ਤਾਂ ਉਹ ਨੰਬਰ 7428159966 ‘ਤੇ ਮਿਸ ਕਾਲ ਕਰ ਸਕਦੇ ਹਨ, ਜਿਸ ‘ਤੇ ਉਨ•ਾਂ ਨੂੰ 48 ਘੰਟੇ ਵਿੱਚ ਇੱਕ ਲਿੰਕ ਪ੍ਰਾਪਤ ਹੋਵੇਗਾ, ਜਿਸ ਨੂੰ ਖੋਲ• ਕੇ ਆਪਣੀ ਜਾਣਕਾਰੀ ਭਰ ਸਕਦੇ ਹਨ। ਇਸ ਤੋਂ ਇਲਾਵਾ ਜਿਨ•ਾਂ ਲੋਕਾਂ ਨੇ ਆਪਣਾ ਸਾਧਨਾਂ ‘ਤੇ ਵਾਪਸ ਜਾਣਾ ਹੈ ਤਾਂ ਉਨ•ਾਂ ਲਈ ਈਮੇਲ ਐੱਡਰੈੱਸ assamtransportrelief@gmail.com ਜਾਰੀ ਕੀਤਾ ਗਿਆ ਹੈ, ਜਿਸ ‘ਤੇ ਸਾਰਾ ਵੇਰਵਾ ਭੇਜਿਆ ਜਾ ਸਕਦਾ ਹੈ।
ਉਨ•ਾਂ ਦੱਸਿਆ ਕਿ ਇਸ ਤੋਂ ਪਹਿਲਾਂ ਕੇਰਲਾ ਅਤੇ ਤਾਮਿਲਨਾਡੂ ਨਾਲ ਸੰਬੰਧਤ ਲੋਕਾਂ ਦੀ ਸਹੂਲਤ ਲਈ ਵੀ ਉਥੋਂ ਦੀਆਂ ਸਰਕਾਰਾਂ ਵੱਲੋਂ ਵੀ ਵੈੱਬ ਲਿੰਕ ਜਾਰੀ ਕੀਤੇ ਹਨ, ਜਿਨ•ਾਂ ਦੀ ਵਰਤੋਂ ਕਰਕੇ ਉਥੋਂ ਦੇ ਵਸਨੀਕ ਆਪਣੇ ਰਾਜਾਂ ਨੂੰ ਵਾਪਸ ਜਾ ਸਕਣਗੇ। ਉਨ•ਾਂ ਦੱਸਿਆ ਕਿ ਕੇਰਲਾ ਨਾਲ ਸੰਬੰਧਤ ਵਿਅਕਤੀ ਵੈੱਬ ਲਿੰਕ https://www.
ਜਦਕਿ ਬਿਹਾਰ ਰਾਜ ਵੱਲੋਂ ਆਪਣੇ ਨਾਗਰਿਕਾਂ ਨੂੰ ਆਰਥਿਕ ਸਹਾਇਤਾ ਮੁਹੱਈਆ ਕਰਾਉਣ ਲਈ ਵੈੱਬਸਾਈਟ www.aapda.bih.nic.in ਤਿਆਰ ਕੀਤੀ ਹੈ। ਇਸ ਵੈੱਬਸਾਈਟ ‘ਤੇ ਅਪਲਾਈ ਕਰਨ ਨਾਲ ਬਿਹਾਰ ਸਰਕਾਰ ਵੱਲੋਂ ਆਪਣੇ ਲੋਕਾਂ ਦੇ ਖ਼ਾਤਿਆਂ ਵਿੱਚ ਪ੍ਰਤੀ ਵਿਅਕਤੀ 1000 ਰੁਪਏ ਭੇਜੇ ਜਾ ਰਹੇ ਹਨ।
ਉਨ•ਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਵੈੱਬਸਾਈਟ www.covidhelp.punjab.gov.in ‘ਤੇ ਮੁਹੱਈਆ ਫਾਰਮ ‘ਤੇ ਤਕਰੀਬਨ 25 ਵਿਅਕਤੀਆਂ ਦੀ ਡਿਟੇਲ ਭਰੀ ਜਾ ਸਕਦੀ ਹੈ। ਉਨ•ਾਂ ਕਿਹਾ ਕਿ ਹੁਣ ਤੱਕ ਜ਼ਿਲ•ਾ ਲੁਧਿਆਣਾ ਲੱਖਾਂ ਪ੍ਰਵਾਸੀ ਪਰਿਵਾਰਾਂ ਨੇ ਆਪਣੇ-ਆਪਣੇ ਸੂਬੇ ਵਿੱਚ ਜਾਣ ਲਈ ਅਪਲਾਈ ਕੀਤਾ ਹੈ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਜਾਣਾ ਚਾਹੁੰਦੇ ਹਨ ਤਾਂ ਇਸ ਲਿੰਕ ‘ਤੇ ਕਲਿੱਕ ਕਰਕੇ ਅਪਲਾਈ ਕਰ ਦੇਣ। ਜ਼ਿਲ•ਾ ਪ੍ਰਸਾਸ਼ਨ ਵੱਲੋਂ ਜਦ ਵੀ ਉਨ•ਾਂ ਦੇ ਰਾਜਾਂ ਨਾਲ ਰਾਬਤਾ ਕੀਤਾ ਜਾਵੇਗਾ ਤਾਂ ਉਨ•ਾਂ ਨੂੰ ਸਹੂਲਤ ਨਾਲ ਇਥੋਂ ਭਿਜਵਾ ਦਿੱਤਾ ਜਾਵੇਗਾ।
ਇਸ ਸੰਬੰਧੀ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਮੂਵਮੈਂਟ ਤਾਂ ਹੀ ਸੰਭਵ ਹੋ ਸਕੇਗੀ, ਜੇਕਰ ਦੋਵੇਂ ਰਾਜਾਂ ਦੀਆਂ ਸਰਕਾਰਾਂ ਆਪਸ ਵਿੱਚ ਸਹਿਮਤ ਹੋਣਗੀਆਂ। ਮੂਵਮੈਂਟ ਕਰਾਉਣ ਤੋਂ ਪਹਿਲਾਂ ਸਾਰੇ ਲੋਕਾਂ ਦੀ ਸਕਰੀਨਿੰਗ ਕੀਤੀ ਜਾਵੇਗੀ, ਜੇਕਰ ਵਿਅਕਤੀ ਸਫ਼ਰ ਲਈ ਫਿੱਟ ਹੋਇਆ ਤਾਂ ਹੀ ਜਾਣ ਦਿੱਤਾ ਜਾਵੇਗਾ। ਇਨ•ਾਂ ਲੋਕਾਂ ਦੀ ਮੂਵਮੈਂਟ ਕਿਵੇਂ ਕਰਵਾਈ ਜਾਣੀ ਹੈ, ਉਸ ਬਾਰੇ ਹਦਾਇਤਾਂ ਭਾਰਤ ਸਰਕਾਰ ਵੱਲੋਂ ਜਲਦੀ ਜਾਰੀ ਕੀਤੀਆਂ ਜਾਣਗੀਆਂ।