ਮੁੱਖ ਖ਼ਬਰਾਂਪੰਜਾਬਅੰਤਰਰਾਸ਼ਟਰੀ

ਅਮਰੀਕਾ ਵੱਲੋਂ ਆਰੰਭੇ ਵਪਾਰ ਯੁੱਧ ਦਾ ਅਸਰ ਭਾਰਤੀ ਰੁਪਏ ਤੇ ਪਿਆ – ਅੱਜ ਦਿੱਨ ਚੜ੍ਹਦਿਆਂ ਡਿਗਿਆ ਰੁਪਇਆ 

ਐਡਵੋਕੇਟ ਕਰਨਦੀਪ ਸਿੰਘ / ਨਿਊਜ਼ ਪੰਜਾਬ 

ਅਮਰੀਕਾ ਵੱਲੋਂ ਕੈਨੇਡਾ, ਮੈਕਸੀਕੋ ‘ਤੇ 25 ਪ੍ਰਤੀਸ਼ਤ ਟੈਰਿਫ ਲਗਾਉਣ ਅਤੇ ਚੀਨੀ ਉਤਪਾਦਾਂ ‘ਤੇ 10 ਪ੍ਰਤੀਸ਼ਤ ਵਾਧੂ ਟੈਕਸ ਲਗਾਉਣ ਦੇ ਫੈਸਲੇ ਨੇ ਵਪਾਰ ਯੁੱਧ ਦਾ ਡਰ ਵਧਾ ਦਿੱਤਾ ਹੈ। ਇਸ ਨੂੰ ਲੈ ਕੇ ਦੁਨੀਆ ਭਰ ਦੇ ਬਾਜ਼ਾਰਾਂ ਵਿੱਚ ਡਰ ਦਾ ਮਾਹੌਲ ਬਣਦਾ ਜਾ ਰਿਹਾ ਹੈ। ਇਸ ਮਾਹੌਲ ਵਿੱਚ, ਭਾਰਤੀ ਰੁਪਿਆ ਵੀ 67 ਪੈਸੇ ਡਿੱਗ ਕੇ ਰਿਕਾਰਡ ਹੇਠਲੇ ਪੱਧਰ ‘ਤੇ ਆ ਗਿਆ ਹੈ। ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਕੀਮਤ 87.29 ਸੀ।ਅੱਜ ਅੰਤਰਬੈਂਕ ਵਿਦੇਸ਼ੀ ਮੁਦਰਾ ‘ਤੇ ਰੁਪਿਆ 87 ਰੁਪਏ ‘ਤੇ ਖੁੱਲ੍ਹਿਆ ਪਰ ਜਲਦੀ ਹੀ 67 ਪੈਸੇ ਡਿੱਗ ਕੇ 87.29 ‘ਤੇ ਆ ਗਿਆ। ਸ਼ੁੱਕਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 86.62 ‘ਤੇ ਬੰਦ ਹੋਇਆ।

  • ਇਸ ਦਾ ਅਸਰ ਕੈਨੇਡਾ, ਚੀਨ ਅਤੇ ਮੈਕਸੀਕੋ ਦੀਆਂ ਕਰੰਸੀਆਂ ਤੇ ਵੀ ਪਿਆ ਹੈ 
  • The trade war initiated by the US had an impact on the Indian rupee