ਕਨੇਡਾ ‘ਚ ਰਹਿੰਦੇ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਨਿਊਜ਼ ਪੰਜਾਬ
ਜੈਤੋ, 2 ਫਰਵਰੀ 2025
ਜੈਤੋ ਤਹਿਸੀਲ ਦੇ ਪਿੰਡ ਦੇ ਰਹਿਣ ਵਾਲੇ ਨੌਜਵਾਨ ਦੀ ਕਨੇਡਾ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਸੁਖਪ੍ਰੀਤ ਸਿੰਘ (ਮੁਹਾਰ) ਉਮਰ 29 ਸਾਲ ਪੁੱਤਰ ਸਿਕੰਦਰ ਸਿੰਘ ਵਾਸੀ ਪਿੰਡ ਮੜਾਕ ਤਹਿਸੀਲ ਜੈਤੋ ਜਿਲਾ ਫਰੀਦਕੋਟ ਕੁਝ ਸਾਲ ਪਹਿਲਾਂ ਹੀ ਕਨੇਡਾ ਵਿਖੇ ਰੋਜ਼ੀ ਰੋਟੀ ਤੇ ਰੋਜ਼ਗਾਰ ਦੇ ਲਈ ਪੰਜਾਬ ਤੋਂ ਕਨੇਡਾ ਗਿਆ ਸੀ, ਉਨ੍ਹਾਂ ਦੀ ਅਚਾਨਕ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪੀੜਤ ਪਰਿਵਾਰ ਨਾਲ ਪਿੰਡ ਵਾਸੀਆਂ ਤੋਂ ਇਲਾਵਾ ਰਿਸ਼ਤੇਦਾਰਾਂ /ਦੋਸਤਾਂ ਨੇ ਇਸ ਨੌਜਵਾਨ ਦੀ ਮੌਤ ਤੇ ਅਫਸੋਸ ਪ੍ਰਗਟ ਕੀਤਾ।