ਮੁੱਖ ਖ਼ਬਰਾਂਸਾਡਾ ਵਿਰਸਾ

ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਧੰਨ ਧੰਨ ਮਾਤਾ ਜੀਤੋ ਜੀ ਦੇ ਵਿਆਹ ਪੂਰਬ ਤੇ ਆਪ ਸਾਰਿਆ ਨੂੰ ਬਹੁਤ ਬਹੁਤ ਮੁਬਾਰਕਾ ਹੋਵਣ ਜੀ

‘ਸਾਹਿਬੇ- ਏ-ਕਮਾਲ’ ਅੰਮ੍ਰਿਤ ਦੇ ਦਾਤੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਜੀਤੋ ਜੀ ਨਾਲ ਅੱਜ ਦੇ ਦਿਨ 1734ਈ: ਨੂੰ ਵਿਆਹ ਰਚਾਇਆ।

ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਜੀਤੋ ਜੀ ਦਾ ਵਿਆਹ ‘ਗੁਰੂ ਕੇ ਲਾਹੌਰ’ਵਿਖੇ ਹੋਇਆ। ‘ਗੁਰੂ ਕਾ ਲਾਹੌਰ’ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਤੋਂ ਕਰੀਬ 12 ਕੁ ਕਿ.ਮੀ. ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਵਿੱਚ ਸਥਿਤ ਹੈ। ਗੁਰੂ ਸਾਹਿਬ ਜੀ ਦੇ ਸਹੁਰਾ ਭਾਈ ਹਰਿਜਸ ਜੀ ਨੇ ਗੁਰੂ ਜੀ ਨੂੰ ਬਰਾਤ ਲਾਹੌਰ ਲੈ ਕੇ ਆਉਣ ਦੀ ਇੱਛਾ ਦਾ ਪ੍ਰਗਟਾਵਾ ਕੀਤਾ। ਪਰ ਗੁਰੂ ਸਾਹਿਬ ਜੀ ਨੇ ਰੁਝੇਵਿਆ ਅਤੇ ਸਮੇਂ ਦੀ ਸਥਿਤੀ ਕਾਰਨ ਲਾਹੌਰ ਪਹੁੰਚਣ ਦੀ ਬਜਾਏ ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਨੇੜੇ ਹੀ ਨਵਾਂ ਲਾਹੌਰ ਵਸਾ ਕੇ ਵਿਆਹ ਕਾਰਜ ਸੰਪੂਰਨ ਕੀਤਾ।ਗੁਰੂ ਸਾਹਿਬ ਅਤੇ ਮਾਤਾ ਜੀਤੋ ਜੀ ਦਾ ਵਿਆਹ ਪੂਰਬ ਹਰ ਸਾਲ ਬਸੰਤ ਪੰਚਮੀ ਦੇ ਦਿਨ ‘ਗੁਰੂ ਕੇ ਲਾਹੌਰ’ਵਿਖੇ ਮਨਾਇਆ ਜਾਂਦਾ ਹੈ।