ਮੁੱਖ ਖ਼ਬਰਾਂਭਾਰਤ

ਕੇਜਰੀਵਾਲ ਖਿਲਾਫ ਚੋਣ ਲੜ ਚੁੱਕੇ ਐਡਵੋਕੇਟ ਵਿਕਾਸ ਸ਼ਰਮਾ,ਹੁਣ ਸਾਥੀਆਂ ਨਾਲ ‘ਆਪ’ ‘ਚ ਸ਼ਾਮਲ

ਦਿੱਲੀ ,29 ਜਨਵਰੀ 2025

ਨਵੀਂ ਦਿੱਲੀ ਵਿਧਾਨ ਸਭਾ ਤੋਂ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁੱਧ ਚੋਣ ਲੜ ਚੁੱਕੇ ਐਡਵੋਕੇਟ ਵਿਕਾਸ ਸ਼ਰਮਾ ‘ਕੰਮ ਦੀ ਰਾਜਨੀਤੀ’ ਤੋਂ ਪ੍ਰਭਾਵਿਤ ਹੋ ਕੇ ਸੰਸਦ ਮੈਂਬਰ ਸੰਜੇ ਸਿੰਘ ਦੀ ਹਾਜ਼ਰੀ ਵਿੱਚ ਸਾਥੀਆਂ ਸਮੇਤ ‘ਆਪ’ ਵਿੱਚ ਸ਼ਾਮਲ ਹੋ ਗਏ।

ਚੋਣ ਕਮਿਸ਼ਨ ਨੇ 7 ਜਨਵਰੀ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਸੀ। ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਲਈ 5 ਫਰਵਰੀ 2025 ਨੂੰ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ 8 ਫਰਵਰੀ 2025 ਨੂੰ ਹੋਵੇਗੀ ਅਤੇ ਇਸ ਦੇ ਨਾਲ ਹੀ ਇਹ ਤੈਅ ਹੋਵੇਗਾ ਕਿ ਦਿੱਲੀ ਵਿੱਚ ਅਗਲੀ ਸਰਕਾਰ ਕੌਣ ਬਣਾਉਣ ਜਾ ਰਿਹਾ ਹੈ?