ਪਟਿਆਲਾ

ਸੀਨੀਅਰ ਸਿਟੀਜ਼ਨ ਲੋਕ ਭਲਾਈ ਹਿੱਤ ਸੁਸਾਇਟੀ (ਰਜਿ.) ਵੱਲੋਂ ਸ.ਹ.ਸ. ਅਸਰਪੁਰ ਵਿਖੇ ਵੰਡੀ ਗਈ ਸਟੇਸ਼ਨਰੀ

ਨਿਊਜ਼ ਪੰਜਾਬ

ਪਟਿਆਲਾ – ਸੀਨੀਅਰ ਸਿਟੀਜ਼ਨ ਲੋਕ ਭਲਾਈ ਹਿੱਤ ਸੁਸਾਇਟੀ (ਰਜਿ.) ਪਟਿਆਲਾ ਹਰ ਸਮੇਂ ਸਮਾਜ ਸੇਵਾ ਦੇ ਕੰਮਾਂ ਲਈ ਤਿਆਰ ਬਰ ਤਿਆਰ ਰਹਿੰਦੀ ਹੈ। ਇਸੇ ਲੜੀ ਤਹਿਤ ਸੀਨੀਅਰ ਸਿਟੀਜ਼ਨ ਲੋਕ ਭਲਾਈ ਹਿੱਤ ਸੁਸਾਇਟੀ (ਰਜਿ.) ਪਟਿਆਲਾ ਵੱਲੋਂ ਸਰਕਾਰੀ ਹਾਈ ਸਕੂਲ ਅਸਰਪੁਰ ਪਟਿਆਲਾ ਦਾ ਦੌਰਾ ਕੀਤਾ ਗਿਆ। ਸੁਸਾਇਟੀ ਵੱਲੋਂ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ। ਸ੍ਰੀ ਅਮਰਿੰਦਰ ਸਿੰਘ ਵਾਲੀਆ ਜੀ (ਕੋਆਰਡੀਨੇਟਰ) ਨੇ ਦੱਸਿਆ ਕਿ ਸੋਸਾਇਟੀ ਵੱਲੋਂ ਵਿਦਿਆਰਥੀਆਂ ਨੂੰ ਰੋਜ਼ਾਨਾ ਦੀ ਪੜਾਈ ਵਿੱਚ ਵਰਤੀ ਜਾਣ ਵਾਲੀ ਸਟੇਸ਼ਨਰੀ ਵੰਡੀ ਗਈ ਹੈ।ਸ੍ਰੀ ਸੁਰਿੰਦਰ ਗੁਪਤਾ ਜੀ (ਪ੍ਰਧਾਨ) ਨੇ ਕਿਹਾ ਕਿ ਹਰ ਵਿਅਕਤੀ ਦੀ ਸਮਾਜ ਪ੍ਰਤੀ ਵੀ ਜਿੰਮੇਵਾਰੀ ਹੁੰਦੀ ਹੈ ਅਤੇ ਇਸ ਲਈ ਹਰ ਵਿਅਕਤੀ ਨੂੰ ਕੁੱਝ ਸਮਾਂ ਜਰੂਰ ਕੱਢਣਾ ਚਾਹੀਦਾ ਹੈ। ਇਸ ਮੌਕੇ ਤੇ ਸ੍ਰੀ ਸੁਨਿਲ ਕੁਮਾਰ ਵਧਵਾ (ਸੈਕਟਰੀ), ਸ੍ਰੀ ਅਮਰਜੀਤ ਸਿੰਘ (ਕੋ- ਕੋਆਰਡੀਨੇਟਰ), ਸ੍ਰੀ ਜਸਪਾਲ ਭੰਡਾਰੀ, ਸ੍ਰੀ ਦੀਪਕ ਅਤੇ ਹੋਰ ਮੌਜੂਦ ਸਨ।