HARYANAਭਾਰਤ

ਸੰਵਿਧਾਨ ਅਨੁਸਾਰ ਸਾਰਿਆਂ ਨੂੰ ਬਰਾਬਰ ਦੇ ਹੱਕ ਦਿੱਤੇ ਜਾਣ – ਕਿਸਾਨ ਆਗੂ ਉਪਕਾਰ ਸਿੰਘ ਨੇ ਕਿਹਾ msp ਲਈ ਕਾਨੂੰਨ ਬਣਾਇਆ ਜਾਵੇ 

ਡਾ. ਗੁਰਪ੍ਰੀਤ ਸਿੰਘ / ਨਿਊਜ਼ ਪੰਜਾਬ

ਫ਼ਰੀਦਾਬਾਦ, 26 ਜਨਵਰੀ – ਹਰਿਆਣਾ ਤੋਂ ਕਿਸਾਨ ਆਗੂ ਸਰਦਾਰ ਉਪਕਾਰ ਸਿੰਘ ਨੇ ਮੋਦੀ ਨੂੰ ਗਣਤੰਤਰ ਦਿਵਸ ਮੌਕੇ ਸੰਵਿਧਾਨ ਦੀ ਧੱਜੀਆਂ ਉਡਾਉਣ ਵਾਲਾ ਸ਼ਾਸਕ ਦੱਸਿਆ।ਉਨ੍ਹਾਂ ਕਿਹਾ ਕਿ ਅੱਜ ਜਦੋਂ ਸੰਵਿਧਾਨ ਅਨੁਸਾਰ ਸਾਰਿਆਂ ਨੂੰ ਬਰਾਬਰ ਦੇ ਹੱਕ ਦੇਣ ਦਾ ਵਾਅਦਾ ਕੀਤਾ ਗਿਆ ਪਰ ਇਸ ਦੇ ਉਲਟ ਪੰਜਾਬ ਸਮੇਤ ਦੇਸ਼ ਦੇ ਕਿਸਾਨਾਂ ਨੂੰ ਸੰਘਰਸ਼ ਕਰਨਾ ਪੈ ਰਿਹਾ, ਅੱਜ ਸਾਰੇ ਪੰਜਾਬ ਵਿੱਚ ਕਿਸਾਨ ਟਰੈਕਟਰ ਮਾਰਚ ਕਰ ਕੇ ਆਪਣੇ ਕਨੂੰਨੀ ਅਧਿਕਾਰ ਮੰਗ ਰਹੇ ਹਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ msp ਨੂੰ ਲਾਗੂ ਕਰਨ ਦੀ ਗੱਲ ਆਖੀ ਸੀ ਪਰ ਉਸ ਤੇ ਅਮਲ ਨਹੀਂ ਕੀਤਾ ਜਾ ਰਿਹਾ, ਕਿਸਾਨ ਆਗੂ ਸਰਦਾਰ ਉਪਕਾਰ ਸਿੰਘ ਨੇ ਕਿਹਾ ਕਿਸਾਨਾਂ ਨਾਲ ਕੀਤੇ ਵਾਅਦੇ ਤਰੁੰਤ ਪੂਰੇ ਕੀਤੇ ਜਾਣ ਅਤੇ msp ਲਈ ਕਾਨੂੰਨ ਬਣਾਇਆ ਜਾਵੇ ਤਾਂ ਜੋ ਇਸ ਦੇਸ਼ ਦੇ ਕਿਸਾਨ ਵੀ ਆਜ਼ਾਦੀ ਦਾ ਆਨੰਦ ਮਨਾ ਸਕਣ l

ਸੰਵਿਧਾਨ ਅਨੁਸਾਰ ਸਾਰਿਆਂ ਨੂੰ ਬਰਾਬਰ ਦੇ ਹੱਕ ਦਿੱਤੇ ਜਾਣ – ਕਿਸਾਨ ਆਗੂ ਉਪਕਾਰ ਸਿੰਘ ਨੇ ਕਿਹਾ msp ਲਈ ਕਾਨੂੰਨ ਬਣਾਇਆ ਜਾਵੇ