ਦਿੱਲੀ ਵਿਧਾਨ ਸਭਾ ਚੋਣਾਂ:ਅੱਜ ਆਵੇਗਾ ‘ਆਪ’ ਦਾ ਮੈਨੀਫੈਸਟੋ,12 ਵਜੇ ਅਰਵਿੰਦ ਕੇਜਰੀਵਾਲ ਕਰਨਗੇ ਜਾਰੀ
ਦਿੱਲੀ:27 ਜਨਵਰੀ 2025
ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ, ਆਮ ਆਦਮੀ ਪਾਰਟੀ ਸੋਮਵਾਰ ਨੂੰ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰੇਗੀ। ਜਾਣਕਾਰੀ ਮੁਤਾਬਕ ਅਰਵਿੰਦ ਕੇਜਰੀਵਾਲ ਦੁਪਹਿਰ 12 ਵਜੇ ‘ਆਪ’ ਦਾ ਚੋਣ ਮਨੋਰਥ ਪੱਤਰ ਜਾਰੀ ਕਰਨਗੇ।
ਤੁਹਾਨੂੰ ਦੱਸ ਦੇਈਏ ਕਿ ਭਾਰਤੀ ਜਨਤਾ ਪਾਰਟੀ ਨੇ ਸ਼ਨੀਵਾਰ ਨੂੰ ‘ਸੰਕਲਪ ਪੱਤਰ’ ਰਿਲੀਜ਼ ਕੀਤਾ। ਭਾਜਪਾ ਨੇ ਤਿੰਨ ਪੜਾਵਾਂ ਵਿੱਚ ਆਪਣਾ ਸੰਕਲਪ ਪੱਤਰ ਤਿਆਰ ਕੀਤਾ ਹੈ। ਜਿਸ ਵਿੱਚ ਦਿੱਲੀ ਵਾਸੀਆਂ ਨਾਲ ਕਈ ਵਾਅਦੇ ਕੀਤੇ ਗਏ ਹਨ। ਸੰਕਲਪ ਪੱਤਰ ਦਾ ਤੀਜਾ ਹਿੱਸਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਾਰੀ ਕੀਤਾ। ਅਮਿਤ ਸ਼ਾਹ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਮੈਂ ਦਿੱਲੀ 2025 ਵਿਧਾਨ ਸਭਾ ਚੋਣਾਂ ਲਈ ਭਾਜਪਾ ਦੇ ਚੋਣ ਮਨੋਰਥ ਪੱਤਰ ਦਾ ਅੰਤਿਮ ਹਿੱਸਾ ਜਾਰੀ ਕਰਨ ਲਈ ਤੁਹਾਡੇ ਸਾਰਿਆਂ ਸਾਹਮਣੇ ਪੇਸ਼ ਹੋਇਆ ਹਾਂ। ਜਿਵੇਂ ਕਿ ਭਾਜਪਾ ਦੀ ਰਵਾਇਤ ਹੈ, ਅਸੀਂ ਚੋਣਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਚੋਣਾਂ ਨੂੰ ਲੋਕ ਸੰਪਰਕ ਦਾ ਮਾਧਿਅਮ ਵੀ ਮੰਨਦੇ ਹਾਂ। ਅਤੇ ਚੋਣਾਂ ਰਾਹੀਂ ਬਣੀਆਂ ਸਰਕਾਰਾਂ ਦੀ ਨੀਤੀ ਨਿਰਧਾਰਨ ਕਰਨ ਲਈ ਵੀ ਅਸੀਂ ਲੋਕਾਂ ਵਿੱਚ ਜਾ ਕੇ ਜਾਣਕਾਰੀ ਇਕੱਠੀ ਕਰਦੇ ਹਾਂ ਕਿ ਉਹ ਚੋਣਾਂ ਵਿੱਚ ਭਾਜਪਾ ਤੋਂ ਕੀ ਉਮੀਦ ਰੱਖਦੇ ਹਨ।