ਮਹਾਰਾਸ਼ਟਰ ‘ਚ ਫੌਜ ਦੀ ਹਥਿਆਰ ਫੈਕਟਰੀ ‘ਚ ਧਮਾਕਾ, 5 ਮੌਤਾਂ: ਛੱਤ ਡਿੱਗਣ ਕਾਰਨ 12 ਲੋਕ ਦੱਬੇ, 2 ਨੂੰ ਬਚਾਇਆ ਗਿਆ
ਮਹਾਰਾਸ਼ਟਰ,24 ਜਨਵਰੀ 2025
ਮਹਾਰਾਸ਼ਟਰ ਦੇ ਭੰਡਾਰਾ ‘ਚ ਸ਼ੁੱਕਰਵਾਰ ਸਵੇਰੇ ਫੌਜ ਦੀ ਹਥਿਆਰ ਫੈਕਟਰੀ ‘ਚ ਧਮਾਕਾ ਹੋਇਆ। ਇਸ ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ ਹੈ। ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਧਮਾਕੇ ਦੀ ਆਵਾਜ਼ 5 ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਅਸਮਾਨ ਵਿੱਚ ਉੱਠਦਾ ਧੂੰਆਂ ਕਈ ਕਿਲੋਮੀਟਰ ਦੂਰ ਤੋਂ ਵੀ ਦਿਖਾਈ ਦੇ ਰਿਹਾ ਸੀ।
ਜਾਣਕਾਰੀ ਅਨੁਸਾਰ ਧਮਾਕਾ ਸਵੇਰੇ ਕਰੀਬ ਸਾਢੇ 10 ਵਜੇ ਹੋਇਆ। ਧਮਾਕੇ ਕਾਰਨ ਛੱਤ ਡਿੱਗ ਗਈ ਹੈ, ਜਿਸ ਨੂੰ ਜੇਸੀਬੀ ਦੀ ਮਦਦ ਨਾਲ ਹਟਾਇਆ ਜਾ ਰਿਹਾ ਹੈ।ਜਿਸ ਸਮੇਂ ਧਮਾਕਾ ਹੋਇਆ, ਉਸ ਸਮੇਂ ਕਰੀਬ 14 ਮਜ਼ਦੂਰ ਘਟਨਾ ਵਾਲੀ ਥਾਂ ‘ਤੇ ਕੰਮ ਕਰ ਰਹੇ ਸਨ। ਇਨ੍ਹਾਂ ਵਿੱਚੋਂ ਪੰਜ ਗੰਭੀਰ ਜ਼ਖ਼ਮੀ ਹੋ ਗਏ ਅਤੇ ਹਸਪਤਾਲ ਲਿਜਾਂਦੇ ਸਮੇਂ ਉਨ੍ਹਾਂ ਨੇ ਦਮ ਤੋੜ ਦਿੱਤਾ। ਬਚਾਅ ਟੀਮਾਂ ਹੁਣ ਬਾਕੀ ਬਚੇ 9 ਵਿਅਕਤੀਆਂ ਦੀ ਤਲਾਸ਼ ਕਰ ਰਹੀਆਂ ਹਨ ਜੋ ਧਮਾਕੇ ਤੋਂ ਬਾਅਦ ਲਾਪਤਾ ਹੋ ਗਏ ਸਨ