ਬਠਿੰਡਾ ’ਚ ਔਰਤ ਦੇ ਗੋਲੀ ਲੱਗਣ ਦੇ ਮਾਮਲੇ ’ਚ ਹੋਇਆ ਖੁਲਾਸਾ, ਪੁਲਿਸ ਨੇ ਔਰਤ ਦੇ ਪਤੀ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ
ਨਿਊਜ਼ ਪੰਜਾਬ,22 ਜਨਵਰੀ 2025
ਬਠਿੰਡਾ ਦੇ ਭਗਤਾ ਭਾਈਕਾ ’ਚ ਕੱਲ੍ਹ ਸਵੇਰੇ ਆਪਣੇ ਘਰ ਦੇ ਬਾਹਰ ਸੈਰ ਕਰ ਰਹੇ ਪਤੀ-ਪਤਨੀ ’ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਔਰਤ ਨੂੰ ਗੋਲੀ ਮਾਰ ਦਿੱਤੀ। ਹੁਣ ਉਸ ਮਾਮਲੇ ’ਚ ਇੱਕ ਨਵਾਂ ਮੋੜ ਆਇਆ ਹੈ। ਔਰਤ ਨੂੰ ਕਿਸੇ ਨੇ ਨਹੀਂ, ਸਗੋਂ ਉਸਨੂੰ ਜੋ ਗੋਲੀ ਲੱਗੀ ਹੈ। ਉਹ ਉਸਦੇ ਪਤੀ ਦੇ ਗੈਰ-ਕਾਨੂੰਨੀ ਪਿਸਤੌਲ ਨਾਲ ਗੋਲੀ ਮਾਰੀ ਗਈ ਸੀ ਜਿਸਦੀ ਡਿਲਵਰੀ ਦੇਣ ਦੇ ਲਈ ਦੋਨੋਂ ਪਤੀ-ਪਤਨੀ ਜਾ ਰਹੇ ਸਨ।
ਬਠਿੰਡਾ ਪੁਲਿਸ ਦੇ ਐਸਪੀ ਨਰਿੰਦਰ ਸਿੰਘ ਬਠਿੰਡਾ ਨੇ ਖੁਲਾਸਾ ਕੀਤਾ ਹੈ ਕਿ ਕੱਲ੍ਹ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ’ਚ ਭਗਤਾ ਭਾਈਕਾ ਵਿੱਚ ਸੈਰ ਲਈ ਨਿਕਲੇ ਹੋਏ ਦੋ ਨਕਾਬਪੋਸ਼ ਵਿਅਕਤੀਆਂ ਨੇ ਇੱਕ ਜੋੜੇ ਨੂੰ ਮੋਟਰਸਾਈਕਲ ਸਵਾਰਾਂ ਵਲੋਂ ਗੋਲੀ ਮਾਰ ਦਿੱਤੀ ਸੀ, ਜਿਸ ’ਚ ਔਰਤ ਦੀ ਲੱਤ ਵਿੱਚ ਗੋਲੀ ਲੱਗੀ ਸੀ।
ਇਸ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ ਜਿਸ ਵਿੱਚ ਪੁਲਿਸ ਨੇ ਔਰਤ ਦੇ ਪਤੀ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲ ਦੋ 32 ਬੋਰ ਦੇ ਗੈਰ-ਕਾਨੂੰਨੀ ਪਿਸਤੌਲ ਸਨ ਅਤੇ ਉਹ ਆਪਣੀ ਪਤਨੀ ਹਰਪ੍ਰੀਤ ਕੌਰ ਨਾਲ ਮੋਟਰਸਾਈਕਲ ‘ਤੇ ਕਿਸੇ ਨੂੰ ਪਿਸਤੌਲ ਸੌਂਪਣ ਜਾ ਰਿਹਾ ਸੀ, ਜਦੋਂ ਰਸਤੇ ਵਿੱਚ, ਅਚਾਨਕ ਇੱਕ ਪਿਸਤੌਲ ਤੋਂ ਗੋਲੀ ਚੱਲ ਗਈ ਜਿਸ ਵਿੱਚ ਅਰਸ਼ਪ੍ਰੀਤ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਦੀ ਲੱਤ ਵਿੱਚ ਗੋਲੀ ਲੱਗ ਗਈ।
ਪੁਲਿਸ ਨੇ ਇਸ ਵੇਲੇ 5 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ ਅਤੇ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਹਰਸ਼ਪ੍ਰੀਤ ਕੌਰ ਅਤੇ ਉਸ ਦੇ ਤਿੰਨ ਸਾਥੀਆਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਤੋਂ ਦੋ ਨਾਜਾਇਜ਼ ਪਿਸਤੌਲ ਵੀ ਬਰਾਮਦ ਕੀਤੇ ਗਏ ਹਨ। ਅਰਸ਼ਪ੍ਰੀਤ ਦੀ ਪਤਨੀ ਹਰਪ੍ਰੀਤ ਕੌਰ ਇਸ ਵੇਲੇ ਹਸਪਤਾਲ ਵਿੱਚ ਦਾਖਲ ਹੈ।ਉਸਦਾ ਇਲਾਜ ਚੱਲ ਰਿਹਾ ਹੈ ਅਤੇ ਜਲਦੀ ਹੀ ਉਸਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।