ਪਟਿਆਲਾ ਪੁਲਿਸ ਵੱਲੋਂ 3.50 ਕਿੱਲੋ ਸਮੈਕ ਤੇ 6 ਲੱਖ 50 ਹਜ਼ਾਰ ਦੀ ਡਰੱਗਮਨੀ ਸਮੇਤ ਨਸ਼ਾ ਤਸਕਰ ਕਾਬੂ
ਨਿਊਜ਼ ਪੰਜਾਬ,20 ਜਨਵਰੀ 2025
ਪਟਿਆਲਾ ਪੁਲਿਸ ਨੇ ਹਰਿਆਣਾ ਦੇ ਰਹਿਣ ਵਾਲੇ ਇੱਕ ਨਸ਼ਾ ਤਸਕਰ ਨੂੰ 3.50 ਕਿੱਲੋ ਸਮੈਕ ਸਮੇਤ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਤਸਕਰ ਕੋਲੋਂ 6.50 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਹਰਿਆਣਾ ਦੇ ਕਰੁਕਸੇਤਰ ਜਿਲ੍ਹੇ ਦੇ ਪਿੰਡ ਸਲਪਾਨੀ ਦਾ ਰਹਿਣ ਵਾਲਾ ਓਕਾਰ ਸਿੰਘ ਅਪਰਾਧੀ ਪਛੱਕੜ ਦਾ ਵਿਅਕਤੀ ਹੈ,ਜਿਸ ਕੋਲੋਂ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਅਲਟੋ ਕਾਰ ਦੀ ਤਲਾਸੀ ਦੌਰਾਨ 3.50 ਕਿੱਲੋ ਸਮੈਕ ਤੇ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਪਟਿਆਲਾ ਡਾ ਨਾਨਕ ਸਿੰਘ ਨੇ ਦੱਸਿਆ ਕਿ ਮੂਖਬਰੀ ਦੇ ਅਧਾਰ ਤੇ ਸਿਵਲ ਲਾਈਨ ਪੁਲਿਸ ਨੇ ਓਕਾਰ ਸਿੰਘ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਓਕਾਰ ਸਿੰਘ ਤੇ ਪਹਿਲਾਂ ਵੀ ਹਰਿਆਣਾ ਵਿੱਚ ਕੇਸ ਦਰਜ ਹਨ ਅਤੇ ਉਹ ਹਰਿਆਣਾ ਪੁਲਿਸ ਦਾ ਭਗੋੜਾ ਮੁਲਜਮ ਹੈ। ਐਸਐਸਪੀ ਨੇ ਦੱਸਿਆ ਕਿ ਪਟਿਆਲਾ ਜਿਲ੍ਹੇ ਵਿੱਚ ਇਹ ਸਭ ਤੋ ਵੱਡੀ ਸਮੈਕ ਦੀ ਰਿਕਵਰੀ ਹੈ।ਉਨ੍ਹਾਂ ਦੱਸਿਆ ਕਿ ਪੁਲਿਸ ਰਿਮਾਡ ਹਾਸ਼ਲ ਕਰਕੇ ਡੂੰਗਾਈ ਨਾਲ ਤਫਤੀਸ ਕੀਤੀ ਜਾਵੇਗੀ।