ਕਿਸਾਨਾਂ ਅਤੇ ਕੇਂਦਰ ਸਰਕਾਰ ਵਿੱਚ ਬਣੀ ਸਹਿਮਤੀ – ਕੇਂਦਰ ਸਰਕਾਰ ਦੀ ਟੀਮ ਕਿਸਾਨ ਆਗੂ ਡੱਲੇਵਾਲ ਨੂੰ ਮਿਲੀ – ਅੱਜ ਇਲਾਜ਼ ਲਈ ਹਸਪਤਾਲ ਦਾਖਲ ਹੋਣ ਦੀ ਸੰਭਾਵਨਾ – ਪੜ੍ਹੋ ਕੇਂਦਰ ਸਰਕਾਰ ਵੱਲੋਂ ਜਾਰੀ ਪੱਤਰ
ਡਾ.ਗੁਰਪ੍ਰੀਤ ਸਿੰਘ / ਨਿਊਜ਼ ਪੰਜਾਬ
ਖਨੌਰੀ ਸਰਹੱਦ, 18 ਜਨਵਰੀ – ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਲਈ ਹਰੀ ਝੰਡੀ ਦੇ ਦਿੱਤੀ ਹੈ। ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਕਾਰ 14 ਫਰਵਰੀ 2025 ਨੂੰ ਸੈਕਟਰ 26, ਚੰਡੀਗੜ੍ਹ ਵਿੱਚ ਇੱਕ ਮੀਟਿੰਗ ਹੋਵੇਗੀ। ਇਹ ਮੀਟਿੰਗ ਮਹਾਤਮਾ ਗਾਂਧੀ ਇੰਸਟੀਚਿਊਟ ਵਿਖੇ ਸ਼ਾਮ 5 ਵਜੇ ਰੱਖੀ ਗਈ ਹੈ । ਮੀਟਿੰਗ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਦੇ ਮੰਤਰੀ ਸ਼ਾਮਲ ਹੋਣਗੇ, ਕੇਂਦਰ ਸਰਕਾਰ ਵੱਲੋਂ ਕਿਸਾਨ ਆਗੂਆਂ ਨੂੰ ਇਸ ਸਬੰਧੀ ਇੱਕ ਪੱਤਰ ਵੀ ਦਿੱਤਾ ਹੈ
ਕੇਂਦਰ ਸਰਕਾਰ ਦੀ ਟੀਮ ਕਿਸਾਨਾਂ ਦੀਆਂ ਮੰਗਾਂ ‘ਤੇ ਚਰਚਾ ਕਰਨ ਲਈ ਖਨੌਰੀ ਸਰਹੱਦ ‘ਤੇ ਪਹੁੰਚੀ।ਇਸ ਟੀਮ ਦੀ ਅਗਵਾਈ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਯੁਕਤ ਸਕੱਤਰ ਸ਼੍ਰੀ ਪ੍ਰਿਆ ਰੰਜਨ ਕਰ ਰਹੇ ਸਨ, ਟੀਮ 4 ਘੰਟੇ ਬਾਅਦ ਕਿਸਾਨਾਂ ਨੂੰ ਮਨਾਉਣ ਵਿੱਚ ਕਾਮਯਾਬ ਹੋਈ, ਸੂਤਰਾਂ ਅਨੁਸਾਰ 55 ਦਿਨ ਤੋਂ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਖ਼ਤਮ ਕਰ ਕੇ ਡਾਕਟਰੀ ਸਹਾਇਤਾ ਲੈਣ ਵਾਸਤੇ ਰਾਜ਼ੀ ਕਰ ਲਿਆ ਹੈ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਸਵੇਰੇ ਇਲਾਜ਼ ਲਈ ਹਸਪਤਾਲ ਦਾਖਲ ਹੋ ਸਕਦੇ ਹਨ, ਕਿਸਾਨ ਆਗੂ ਡੱਲੇਵਾਲ ਨੂੰ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਤੰਦਰੁਸਤੀ ਵਾਸਤੇ ਮਰਨ ਵਰਤ ਛੱਡ ਕੇ ਇਲਾਜ਼ ਕਰਵਾਉਣ ਲਈ ਮਨਾਇਆ ਗਿਆ ਹੈ
ਇਸ ਦੀ ਪੁਸ਼ਟੀ ਕਿਸਾਨ ਜਥੇਬੰਦੀ ਵੱਲੋਂ ਕੱਲ ਪ੍ਰੈਸ ਕਾਨਫਰੰਸ ਕਰ ਕੇ ਕੀਤੀ ਜਾ ਸਕਦੀ ਹੈ l