ਛਾਪਾਮਾਰੀ ਕਰਨ ਦੌਰਾਨ ਥਾਣਾ ਸਦਰ ਦੀ ਪੁਲਿਸ ‘ਤੇ ਹੋਇਆ ਹਮਲਾ, SHO ਤੇ ਚੌਂਕੀ ਇੰਚਾਰਜ ਗੰਭੀਰ ਰੂਪ’ਚ ਹੋਏ ਫੱਟੜ
ਨਿਊਜ਼ ਪੰਜਾਬ,18 ਜਨਵਰੀ 2025
ਲੁਟੇਰਿਆਂ ਦਾ ਬਚਾਅ ਕਰਦੇ ਹੋਏ ਪਿੰਡ ਦੇ ਕੁਝ ਲੋਕਾਂ ਨੇ ਥਾਣਾ ਸਦਰ ਦੀ ਪੁਲਿਸ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ । ਬੀਤੀ ਦੇਰ ਰਾਤ ਕੁਝ ਲੁਟੇਰਿਆਂ ਨੂੰ ਕਾਬੂ ਕਰਨ ਗਏ ਥਾਣਾ ਸਦਰ ਦੇ ਇੰਚਾਰਜ ਹਰਸ਼ਵੀਰ ਸਿੰਘ ਅਤੇ ਚੌਂਕੀ ਮਰਾਡੋ ਦੇ ਮੁਖੀ ਤਰਸੇਮ ਸਿੰਘ ਦੇ ਸੱਟਾਂ ਮਾਰ ਕੇ ਉਨ੍ਹਾਂ ਗੰਭੀਰ ਰੂਪ ਵਿੱਚ ਫੱਟੜ ਕਰ ਦਿੱਤਾ ਗਿਆ । ਇਹ ਘਟਨਾ ਜਗਰਾਉਂ ਦੇ ਪਿੰਡ ਕਮਾਲਪੁਰ ਵਿੱਚ ਵਾਪਰੀ । ਇਲਾਕੇ ਦੇ ਕੁਝ ਲੋਕਾਂ ਨੇ ਲੁਟੇਰਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਪੁਲਿਸ ਅਧਿਕਾਰੀਆਂ ਨੂੰ ਫੱਟੜ ਕੀਤਾ। ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਲੁਧਿਆਣਾ ਲਿਆਂਦਾ । ਇਸ ਮਾਮਲੇ ਵਿੱਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।