ਜੰਮੂ’ਚ ਰਹੱਸਮਈ ਬਿਮਾਰੀ ਕਾਰਨ ਹੋਈਆਂ 16 ਮੌਤਾਂ; ਅਧਿਕਾਰੀ ਹਾਈ ਅਲਰਟ ‘ਤੇ….
ਨਿਊਜ਼ ਪੰਜਾਬ,18 ਜਨਵਰੀ 2025
ਇੱਕ ਰਹੱਸਮਈ ਬਿਮਾਰੀ ਨੇ ਬਢਲ ਪਿੰਡ ਵਿੱਚ ਵਿਆਪਕ ਦਹਿਸ਼ਤ ਪੈਦਾ ਕਰ ਦਿੱਤੀ ਹੈ, ਦਸੰਬਰ 2024 ਦੀ ਸ਼ੁਰੂਆਤ ਤੋਂ ਹੁਣ ਤੱਕ 16 ਮੌਤਾਂ ਅਤੇ 38 ਪ੍ਰਭਾਵਿਤ
ਜੰਮੂ ਡਿਵੀਜ਼ਨ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਰਹੱਸਮਈ ਬਿਮਾਰੀ ਨੇ 16 ਲੋਕਾਂ ਦੀ ਜਾਨ ਲੈ ਲਈ ਹੈ।ਸੂਤਰਾਂ ਨੇ ਦੱਸਿਆ ਕਿ ਇੱਕ ਬਜ਼ੁਰਗ ਔਰਤ, ਜੱਟੀ ਬੇਗਮ (60) ਦੀ ਸ਼ੁੱਕਰਵਾਰ ਨੂੰ ਅਣਜਾਣ ਕਾਰਨਾਂ ਕਰ ਕੇ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਕੁੜੀ ਅਜੇ ਵੀ ਆਪਣੀ ਜ਼ਿੰਦਗੀ ਲਈ ਜੂਝ ਰਹੀ ਹੈ।ਉਨ੍ਹਾਂ ਕਿਹਾ ਕਿ ਪੀੜਤ ਰਾਜੌਰੀ ਜ਼ਿਲ੍ਹੇ ਦੇ ਕੋਟਰਾਂਕਾ ਸਬ-ਡਿਵੀਜ਼ਨ ਦੇ ਬਧਲ ਪਿੰਡ ਦੇ ਰਹਿਣ ਵਾਲੇ ਸਨ, ਜਿੱਥੇ ਪਿਛਲੇ ਸਾਲ ਦਸੰਬਰ ਤੋਂ ਹੁਣ ਤਕ ਤਿੰਨ ਪਰਿਵਾਰਾਂ ਦੇ 16 ਮੈਂਬਰਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚੋਂ ਐਤਵਾਰ ਤੋਂ ਹੁਣ ਤਕ ਸੱਤ ਦੀ ਮੌਤ ਹੋਈ ਹੈ।
ਅਧਿਕਾਰੀਆਂ ਨੇ ਪ੍ਰਭਾਵਿਤ ਪਰਿਵਾਰਾਂ ਦੇ ਤਿੰਨ ਘਰਾਂ ਨੂੰ ਸੀਲ ਕਰ ਦਿੱਤਾ ਹੈ ਜਦੋਂ ਕਿ ਉਨ੍ਹਾਂ ਦੇ 21 ਨਜ਼ਦੀਕੀ ਰਿਸ਼ਤੇਦਾਰਾਂ ਨੂੰ ਸਖ਼ਤ ਨਿਗਰਾਨੀ ਲਈ ਸਰਕਾਰੀ ਦੇਖਭਾਲ ਕੇਂਦਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।