ਲੁਧਿਆਣਾ

ਦੁੱਗਰੀ ਫੇਜ਼ 1 ਚ ਬਣੇਗਾ ਬਾਸਕੇਟ ਬਾਲ ਕੋਰਟ- ਕੌਂਸਲਰ ਯੁਵਰਾਜ ਸਿੰਘ ਸਿੱਧੂ ਵਲੋ ਯੂਥ ਕਲੱਬ ਨੂੰ ਭਰੋਸਾ

ਯੂਥ ਕਲੱਬ ਵੱਲੋਂ ਬਾਸਕਟਬਾਲ ਕੋਰਟ ਬਣਾਉਣ ਲਈ ਕੌਂਸਲਰ ਯੁਵਰਾਜ ਸਿੱਧੂ ਨੂੰ ਮੰਗ ਪੱਤਰ
ਲੁਧਿਆਣਾ, 11 ਦਸੰਬਰ

ਆਮ ਆਦਮੀ ਪਾਰਟੀ ਦੇ ਵਾਰਡ ਨੰ: 50 ਤੋਂ ਨਵੇਂ ਚੁਣੇ ਕੌਂਸਲਰ ਯੁਵਰਾਜ ਸਿੰਘ ਸਿੱਧੂ ਨੂੰ ਅਰਬਨ ਅਸਟੇਟ ਯੂਥ ਕਲੱਬ ਮੈਂਬਰਾਂ ਵੱਲੋਂ ਪ੍ਰਧਾਨ ਗੁਰਰੂਪ ਸਿੰਘ ਦੀ ਅਗਵਾਈ ਹੇਠ ਅਰਬਨ ਅਸਟੇਟ ਵਿਖੇ ਮੰਨੂੰ ਗਰੀਨ ਪਾਰਕ ਅੰਦਰ ਬਾਸਕਟਬਾਲ ਕੋਰਟ ਬਣਾਉਣ ਸਬੰਧੀ ਇੱਕ ਪੱਤਰ ਸੌਂਪਿਆ ਗਿਆ, ਜਿਸ ਵਿੱਚ ਯੂਥ ਕਲੱਬ ਵੱਲੋਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਦੀ ਨੀਤੀ ਬਹੁਤ ਹੀ ਸ਼ਲਾਘਾਯੋਗ ਹੈ, ਇਸ ਲਈ ਉਨ੍ਹਾਂ ਵੱਲੋਂ ਆਪਣੇ ਇਲਾਕੇ ਵਿੱਚ ਬਾਸਕਟਬਾਲ ਕੋਰਟ ਬਣਵਾਉਣ ਲਈ ਕੌਂਸਲਰ ਯੁਵਰਾਜ ਸਿੱਧੂ ਨੂੰ ਇਹ ਬੇਨਤੀ ਪੱਤਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਾਸਕਟਬਾਲ ਖੇਡ ਨਾਲ ਜਿੱਥੇ ਨੌਜਵਾਨਾਂ ਅੰਦਰ ਸਰੀਰਕ ਵਿਕਾਸ ਵਿੱਚ ਵਾਧਾ ਹੁੰਦਾ ਹੈ, ਉਥੇ ਮਾਨਸਿਕ ਤੇ ਟੀਮ ਵਰਕ ਦੀ ਭਾਵਨਾ ਵਿੱਚ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਾਸਕਟਬਾਲ ਕੋਰਟ ਬਣਨ ਨਾਲ ਇਲਾਕੇ ਦੇ ਨੌਜਵਾਨਾਂ ਦਾ ਖੇਡਾਂ ਵੱਲ ਰੂਚੀ ਵਧੇਗੀ। ਕੌਂਸਲਰ ਸਿੱਧੂ ਵੱਲੋਂ ਨੌਜਵਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਬਾਸਕਟਬਾਲ ਕੋਰਟ ਬਣਾਉਣ ਲਈ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਕੁੰਵਰਵੀਰ ਸਿੰਘ, ਗੁਰਵੀਰ ਸਿੰਘ, ਬ੍ਰਹਮਜੋਤ ਸਿੰਘ, ਵਿਸ਼ਵਜੀਤ ਸਿੰਘ, ਗੁਰਦਿੱਤ ਸਿੰਘ, ਵੀਰ ਅੰਗਦ ਸਿੰਘ ਤੇ ਹੋਰ ਹਾਜ਼ਰ ਸਨ।