ਕਨੋਜ ਸਟੇਸ਼ਨ’ਤੇ ਉਸਾਰੀ ਅਧੀਨ ਲੇਂਟਰ ਡਿੱਗਿਆ, 35 ਮਜ਼ਦੂਰ ਹੇਠਾਂ ਦੱਬੇ, ਤਿੰਨ ਦੀ ਮੌਤ, ਕਈਆਂ ਦੀ ਮੌਤ ਦਾ ਖਦਸ਼ਾ
ਉੱਤਰ ਪ੍ਰਦੇਸ਼:11 ਜਨਵਰੀ 2025
ਕਨੌਜ ਜ਼ਿਲੇ ‘ਚ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਨਿਰਮਾਣ ਅਧੀਨ ਰੇਲਵੇ ਸਟੇਸ਼ਨ ਦਾ ਲੇਂਟਰ ਡਿੱਗ ਗਿਆ। ਇਸ ਵਿੱਚ 35 ਮਜ਼ਦੂਰ ਮਲਬੇ ਹੇਠ ਦੱਬ ਗਏ। ਹਾਦਸੇ ‘ਚ ਤਿੰਨ ਮੌਤਾਂ ਦੀ ਪੁਸ਼ਟੀ ਹੋ ਗਈ ਹੈ, ਜਦਕਿ ਕਈਆਂ ਦੇ ਮਰਨ ਦਾ ਖਦਸ਼ਾ ਹੈ। ਪੁਲਸ ਅਤੇ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ ਹੈ ਅਤੇ ਰਾਹਤ ਅਤੇ ਬਚਾਅ ਕੰਮ ‘ਚ ਜੁਟਿਆ ਹੋਇਆ ਹੈ।