ਡਿਪਟੀ ਕਮਿਸ਼ਨਰ -ਫਿਲਹਾਲ ਮਿਕਸ ਲੈਂਡ ਯੂਜ ਖੇਤਰ ਵਿੱਚ ਪੈਦੀਆਂ ਸਨਅਤਾਂ ਨੂੰ ਚਲਾਉਣ ਦਾ ਕੋਈ ਵਿਚਾਰ ਨਹੀਂ

ਮਾਸਟਰ ਪਲਾਨ ਵਿੱਚ ਪੈਂਦੇ ਡੈਜੀਗਨੇਟਿਡ ਸਨਅਤੀ ਖੇਤਰਾਂ ਵਿੱਚ ਸਨਅਤਾਂ ਨੂੰ ਵੀ ਸਵੈ-ਘੋਸ਼ਣਾ ਦੇ ਆਧਾਰ ‘ਤੇ ਚਲਾਉਣ ਦੀ ਪ੍ਰਵਾਨਗੀ
-ਲੇਬਰ ਪਾਸ ਜਨਰਲ ਮੈਨੇਜਰ ਜ਼ਿਲ•ਾ ਉਦਯੋਗ ਕੇਂਦਰ ਤੋਂ ਜਾਰੀ ਕਰਵਾਏ ਜਾ ਸਕਦੇ ਹਨ
-ਉਸਾਰੀ ਨਾਲ ਸੰਬੰਧਤ 45 ਪ੍ਰੋਜੈਕਟਾਂ ਨੂੰ ਮਨਜ਼ੂਰੀ, 1000 ਤੋਂ ਵਧੇਰੇ ਮਜ਼ਦੂਰਾਂ ਨੂੰ ਕੰਮ ਨਾਲ ਮੁੜ ਜੋੜਿਆ
-ਘਰੇਲੂ ਲੋੜਾਂ ਤੋਂ ਬਿਨ•ਾ ਹੋਰ ਦੁਕਾਨਾਂ ਵੀ ਖੁੱਲਵਾਈਆਂ ਜਾਣਗੀਆਂ, ਹੁਕਮ ਜਲਦ ਜਾਰੀ ਹੋਣਗੇ
-ਮਾਈਗਰੇਟਰੀ ਆਬਾਦੀ ਆਪਣੇ ਸੂਬੇ ਨੂੰ ਜਾਣ ਲਈ ਵੈੱਬਸਾਈਟ www.covidhelp.punjab.gov.in  ‘ਤੇ ਅਪਲਾਈ ਕਰੇ, ਹੁਣ ਤੱਕ 5500 ਲੋਕਾਂ ਨੇ ਕੀਤਾ ਅਪਲਾਈ
ਲੁਧਿਆਣਾ, 1 ਮਈ ( ਨਿਊਜ਼ ਪੰਜਾਬ)-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜ਼ਿਲ•ਾ ਪ੍ਰਸਾਸ਼ਨ ਨੇ ਮਾਸਟਰ ਪਲਾਨ ਵਿੱਚ ਪੈਂਦੇ ਡੈਜੀਗਨੇਟਿਡ ਸਨਅਤੀ ਖੇਤਰਾਂ ਵਿੱਚ ਸਨਅਤਾਂ ਨੂੰ ਵੀ ਸਵੈ-ਘੋਸ਼ਣਾ ਦੇ ਆਧਾਰ ‘ਤੇ ਚਲਾਉਣ ਦੀ ਪ੍ਰਵਾਨਗੀ ਦੇਣ ਦਾ ਫੈਸਲਾ ਕੀਤਾ ਹੈ। ਇਸ ਲਈ ਲੇਬਰ ਦੇ ਪਾਸ ਜਨਰਲ ਮੈਨੇਜਰ ਜ਼ਿਲ•ਾ ਉਦਯੋਗ ਕੇਂਦਰ ਤੋਂ ਜਾਰੀ ਕਰਵਾਏ ਜਾ ਸਕਦੇ ਹਨ। ਉਨ•ਾਂ ਸਪੱਸ਼ਟ ਕੀਤਾ ਕਿ ਹਾਲ ਦੀ ਘੜੀ ਮਿਕਸ ਲੈਂਡ ਯੂਜ ਖੇਤਰ ਵਿੱਚ ਪੈਦੀਆਂ ਸਨਅਤਾਂ ਨੂੰ ਚਲਾਉਣ ਦਾ ਕੋਈ ਵਿਚਾਰ ਨਹੀਂ ਹੈ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਲੋਕਾਂ ਨੂੰ ਜੋ ਢਿੱਲ ਦਿੱਤੀ ਗਈ ਸੀ ਉਹ ਤਿੰਨ ਤਰ•ਾਂ ਦੀਆਂ ਸਨ, ਜਿਨ•ਾਂ ਵਿੱਚ ਉਸਾਰੀ ਨਾਲ ਸੰਬੰਧਤ 45 ਦੇ ਨੇੜੇ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ, ਜਿਸ ਨਾਲ 1000 ਤੋਂ ਵਧੇਰੇ ਮਜ਼ਦੂਰਾਂ ਨੂੰ ਮੁੜ ਰੋਜ਼ਗਾਰ ਮਿਲ ਗਿਆ ਹੈ। ਹੁਣ ਪ੍ਰਾਈਵੇਟ ਪ੍ਰੋਜੈਕਟਾਂ ਲਈ ਪ੍ਰਵਾਨਗੀਆਂ ਮੰਗੀਆਂ ਜਾ ਰਹੀਆਂ ਹਨ, ਜੋ ਕਿ ਨਾਲ ਦੀ ਨਾਲ ਹੀ ਜਾਰੀ ਕਰ ਦਿੱਤੀਆਂ ਜਾਣਗੀਆਂ। ਸਨਅਤਾਂ ਲਈ ਢਿੱਲ ਦਾ ਫਾਇਦਾ ਲੈਣ ਲਈ ਵੀ ਕਈ ਸਨਅਤਾਂ ਅੱਗੇ ਆ ਰਹੀਆਂ ਹਨ। ਸਨਅਤਾਂ ਨੂੰ ਚਲਾਉਣ ਲਈ ਹੁਣ ਸਿਰਫ਼ ਲੇਬਰ ਪਾਸ ਆਦਿ ਹੀ ਲੈਣ ਦੀ ਜ਼ਰੂਰਤ ਹੈ ਜੋ ਕਿ ਜਨਰਲ ਮੈਨੇਜਰ ਜ਼ਿਲ•ਾ ਉਦਯੋਗ ਕੇਂਦਰ ਤੋਂ ਜਾਰੀ ਕਰਵਾਏ ਜਾ ਸਕਦੇ ਹਨ।

ਉਨ•ਾਂ ਦੱਸਿਆ ਕਿ ਜ਼ਰੂਰੀ ਘਰੇਲੂ ਲੋੜਾਂ ਨਾਲ ਸੰਬੰਧਤ ਦੁਕਾਨਾਂ ਆਦਿ ਖੋਲ•ਣ ਨੂੰ ਪਹਿਲਾਂ ਹੀ ਖੁੱਲ• ਦਿੱਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਹੋਰ ਤਰ•ਾਂ ਦੀਆਂ ਦੁਕਾਨਾਂ ਆਦਿ ਖੋਲ•ਣ ਲਈ ਵੀ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ਸੰਬੰਧੀ ਵਿਸਥਾਰਤ ਹੁਕਮ ਜਲਦੀ ਜਾਰੀ ਕੀਤਾ ਜਾ ਰਿਹਾ ਹੈ। ਜਿਸ ਨਾਲ ਘਰੇਲੂ ਲੋੜ•ਾਂ ਤੋਂ ਬਿਨ•ਾ ਹੋਰ ਵਸਤਾਂ ਵੀ ਜ਼ਿਲ•ਾ ਵਾਸੀਆਂ ਨੂੰ ਆਸਾਨੀ ਨਾਲ ਮਿਲਣ ਲੱਗ ਜਾਣਗੀਆਂ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਜੋ ਮਾਈਗਰੇਟਰੀ ਆਬਾਦੀ ਦੂਜੇ ਰਾਜਾਂ ਵਿੱਚ ਬੈਠੀ ਹੈ, ਉਨ•ਾਂ ਬਾਰੇ ਭਾਰਤ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਤਹਿਤ ਜੇਕਰ ਅਜਿਹੀ ਆਬਾਦੀ ਆਪਣੇ ਸੂਬੇ ਨੂੰ ਜਾਣਾ ਚਾਹੁੰਦੀ ਹੈ ਤਾਂ ਉਹ ਵੈੱਬਸਾਈਟ www.covidhelp.punjab.gov.in  ‘ਤੇ ਅਪਲਾਈ ਕਰ ਸਕਦੀ ਹੈ। ਇਹ ਸਹੂਲਤ ਹੁਣ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੇ ‘ਕੋਵਾ’ ਐਪ ‘ਤੇ ਵੀ ਉਪਲੱਬਧ ਹੈ। ਉਨ•ਾਂ ਦੱਸਿਆ ਕਿ ਇੱਕ ਫਾਰਮ ‘ਤੇ ਤਕਰੀਬਨ 25 ਵਿਅਕਤੀਆਂ ਦੀ ਡਿਟੇਲ ਭਰੀ ਜਾ ਸਕਦੀ ਹੈ। ਉਨ•ਾਂ ਕਿਹਾ ਕਿ ਹੁਣ ਤੱਕ ਜ਼ਿਲ•ਾ ਲੁਧਿਆਣਾ ਦੇ 5500 ਦੇ ਕਰੀਬ ਪ੍ਰਵਾਸੀ ਪਰਿਵਾਰਾਂ ਨੇ ਆਪਣੇ-ਆਪਣੇ ਸੂਬੇ ਵਿੱਚ ਜਾਣ ਲਈ ਅਪਲਾਈ ਕੀਤਾ ਹੈ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਜਾਣਾ ਚਾਹੁੰਦੇ ਹਨ ਤਾਂ ਇਸ ਲਿੰਕ ‘ਤੇ ਕਲਿੱਕ ਕਰਕੇ ਅਪਲਾਈ ਕਰ ਦੇਣ। ਜ਼ਿਲ•ਾ ਪ੍ਰਸਾਸ਼ਨ ਵੱਲੋਂ ਜਦ ਵੀ ਉਨ•ਾਂ ਦੇ ਰਾਜਾਂ ਨਾਲ ਰਾਬਤਾ ਕੀਤਾ ਜਾਵੇਗਾ ਤਾਂ ਉਨ•ਾਂ ਨੂੰ ਸਹੂਲਤ ਨਾਲ ਇਥੋਂ ਭਿਜਵਾ ਦਿੱਤਾ ਜਾਵੇਗਾ।
ਇਸ ਸੰਬੰਧੀ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਮੂਵਮੈਂਟ ਤਾਂ ਹੀ ਸੰਭਵ ਹੋ ਸਕੇਗੀ, ਜੇਕਰ ਦੋਵੇਂ ਰਾਜਾਂ ਦੀਆਂ ਸਰਕਾਰਾਂ ਆਪਸ ਵਿੱਚ ਸਹਿਮਤ ਹੋਣਗੀਆਂ। ਮੂਵਮੈਂਟ ਕਰਾਉਣ ਤੋਂ ਪਹਿਲਾਂ ਸਾਰੇ ਲੋਕਾਂ ਦੀ ਸਕਰੀਨਿੰਗ ਕੀਤੀ ਜਾਵੇਗੀ, ਜੇਕਰ ਵਿਅਕਤੀ ਸਫ਼ਰ ਲਈ ਫਿੱਟ ਹੋਇਆ ਤਾਂ ਹੀ ਜਾਣ ਦਿੱਤਾ ਜਾਵੇਗਾ। ਇਨ•ਾਂ ਲੋਕਾਂ ਦੀ ਮੂਵਮੈਂਟ ਕਿਵੇਂ ਕਰਵਾਈ ਜਾਣੀ ਹੈ, ਉਸ ਬਾਰੇ ਹਦਾਇਤਾਂ ਭਾਰਤ ਸਰਕਾਰ ਵੱਲੋਂ ਜਲਦੀ ਜਾਰੀ ਕੀਤੀਆਂ ਜਾਣਗੀਆਂ।
ਜ਼ਿਲ•ਾ ਲੁਧਿਆਣਾ ਵਿੱਚ ਹੁਣ ਤੱਕ ਜ਼ਿਲ•ਾ ਲੁਧਿਆਣਾ ਵਿੱਚ 2565 ਨਮੂਨੇ ਲਏ ਗਏ ਹਨ, ਜਿਨ•ਾਂ ਵਿੱਚੋਂ 2140 ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ। ਇਨ•ਾਂ ਵਿੱਚ 77 ਮਾਮਲੇ ਪਾਜ਼ੀਟਿਵ (ਇਕੱਲੇ ਜ਼ਿਲ•ਾ ਲੁਧਿਆਣਾ ਦੇ) ਹਨ। 6 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 4 ਮੌਤਾਂ ਹੋ ਚੁੱਕੀਆਂ ਹਨ। ਹੁਣ ਜ਼ਿਲ•ਾ ਲੁਧਿਆਣਾ ਨਾਲ ਸੰਬੰਧਤ 67 ਮਰੀਜ਼ਾਂ ਦਾ ਇਲਾਜ਼ ਜਾਰੀ ਹੈ। ਇਲਾਜ਼ ਅਧੀਨ ਮਰੀਜ਼ ਸਿਵਲ ਹਸਪਤਾਲ ਲੁਧਿਆਣਾ ਅਤੇ ਜੱਚਾ ਬੱਚਾ ਹਸਪਤਾਲ (ਬੈਕਸਾਈਡ ਵਰਧਮਾਨ ਮਿੱਲ) ਵਿੱਚ ਭਰਤੀ ਹਨ। 425 ਦੇ ਕਰੀਬ ਨਮੂਨਿਆਂ ਦਾ ਨਤੀਜਾ ਆਉਣਾ ਬਾਕੀ ਹੈ। ਉਨ•ਾਂ ਕਿਹਾ ਕਿ ਬੀਤੇ ਦਿਨੀਂ ਵੱਡੀ ਗਿਣਤੀ ਵਿੱਚ ਪੰਜਾਬ ਤੋਂ ਬਾਹਰੋਂ ਆਏ ਲੋਕਾਂ ਕਰਕੇ ਵੱਡੇ ਪੱਧਰ ‘ਤੇ ਨਮੂਨੇ ਲਏ ਗਏ ਹਨ।
ਸ੍ਰੀ ਅਗਰਵਾਲ ਨੇ ਜ਼ਿਲ•ਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਬਿਮਾਰੀ ਤੋਂ ਬਚਣ ਲਈ ਆਪਣੇ ਘਰਾਂ ਦੇ ਅੰਦਰ ਹੀ ਰਹਿਣ ਨੂੰ ਤਰਜੀਹ ਦੇਣ। ਇਸ ਦੀ ਕੜੀ ਨੂੰ ਤੋੜਨ ਦੀ ਲੋੜ ਹੈ, ਉਹ ਤਾਂ ਹੀ ਟੁੱਟ ਸਕਦੀ ਹੈ ਜੇਕਰ ਅਸੀਂ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰੀਏ। ਲੋਕਾਂ ਦਾ ਸਹਿਯੋਗ ਵੀ ਮਿਲ ਰਿਹਾ ਹੈ, ਜਿਸ ਕਰਕੇ ਉਨ•ਾਂ ਨੂੰ ਕਰਫਿਊ ਵਿੱਚ ਢਿੱਲ ਦਿੱਤੀ ਗਈ ਹੈ। ਉਨ•ਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਇਸ ਬਿਮਾਰੀ ਨਾਲ ਸੰਬੰਧਤ ਕੋਈ ਵੀ ਲੱਛਣ ਦਿਖਾਈ ਦਿੰਦੇ ਹਨ ਤਾਂ ਉਹ ਨਜ਼ਦੀਕੀ ਸਿਹਤ ਕੇਂਦਰ ਵਿੱਚ ਜਾ ਕੇ ਜਾਂਚ ਕਰਾ ਸਕਦੇ ਹਨ। ਪਿਛਲੇ ਦੋ ਦਿਨਾਂ ਵਿੱਚ ਵਧੇ ਅਚਾਨਕ ਮਾਮਲਿਆਂ ਨੂੰ ਲੋਕਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਘਰਾਂ ਵਿੱਚੋਂ ਸਿਰਫ ਲੋੜ ਪੈਣ ‘ਤੇ ਹੀ ਬਾਹਰ ਨਿਕਲਿਆ ਜਾਵੇ।