ਰੇਲਵੇ ਨੇ 6 ਕਿਰਤੀ ਟਰੇਨਾਂ ਚਲਾਉਣ ਦੀ ਲਿਸਟ ਕੀਤੀ ਜਾਰੀ – ਪੰਜਾਬ ਵਿੱਚੋ ਕਦੋ ਚਲੇਗੀ ਟਰੇਨ —— ਪੜ੍ਹੋ ਵੇਰਵਾ

ਨਿਊਜ਼ ਪੰਜਾਬ
ਨਵੀ ਦਿੱਲੀ , 1 ਮਈ – ਕੇਂਦਰੀ ਗ੍ਰਹਿ ਮੰਤਰਾਲੇ ਨੇ ਵੱਖ -ਵੱਖ ਰਾਜਾਂ ਵਿੱਚ ਫਸੇ ਪਰਵਾਸੀ ਮਜ਼ਦੂਰਾਂ ਸਮੇਤ ਹੋਰ ਨਾਗਰਿਕਾਂ ਨੂੰ ਆਪਣੇ ਘਰਾਂ ਵਿੱਚ ਵਾਪਸ ਭੇਜਣ ਲਈ ਰੇਲ ਮੰਤਰਾਲੇ ਨੇ 6 ਗੱਡੀਆਂ ਚਲਾਉਣ ਦਾ ਐਲਾਨਕੀਤਾ ਹੈ | ਜਦੋ ਕਿ ਆਮ ਲੋਕਾਂ ਦੀ ਆਵਾਜਾਈ ਲਈ ਹਾਲੇ ਰੇਲ – ਗੱਡੀਆਂ ਨਹੀਂ ਚੱਲਣਗੀਆਂ | ਸਿਰਫ ਦੂਜੇ ਸੂਬਿਆਂ ਵਿੱਚ ਫਸੇ ਲੋਕਾਂ ਨੂੰ ਆਪੋ-ਆਪਣੇ ਟਿਕਾਣੇ ਭੇਜਣ ਲਈ ਚਲ ਰਹੀਆਂ ਇਨ੍ਹਾਂ ਵਿਸ਼ੇਸ਼ ਰੇਲ -ਗੱਡੀਆਂ ਦੀ ਪਹਿਲੀ ਲਿਸਟ ਵਿੱਚ ਪੰਜਾਬ ਦਾ ਕੋਈ ਸਟੇਸ਼ਨ ਸ਼ਾਮਲ ਨਹੀਂ ਹੈ | ਰੇਲ-ਗੱਡੀਆਂ ਨੂੰ ਨਿਯਮਾਂ ਅਨੁਸਾਰ ਸੁਰਖਿਅਤ ਢੰਗ ਅਪਨਾਉਣ ਦੇ ਬਣਾਏ ਨਿਯਮਾਂ ਅਨੁਸਾਰ ਟਰੇਨ ਤੇ ਚੜ੍ਹਨ ਤੋਂ ਪਹਿਲਾ ਰਾਜ ਸਰਕਾਰ ਯਾਤਰੂ ਦੀ ਡਾਕਟਰੀ ਜਾਂਚ ਕਰੇਗੀ , ਤੰਦਰੁਸਤ ਯਾਤਰੂ ਹੀ ਯਾਤਰਾ ਕਰ ਸਕੇਗਾ | ਯਾਤਰੀ ਲਈ ਖਾਣੇ ਅਤੇ ਪਾਣੀ ਦਾ ਪ੍ਰਬੰਧ ਰਾਜ ਸਰਕਾਰ ਕਰੇਗੀ ਪਰ ਲੰਬੀ ਯਾਤਰਾ ਹੋਣ ਤੇ ਖਾਨ-ਪੀਣ ਦਾ ਰੇਲਵੇ ਪ੍ਰਬੰਧ ਕਰੇਗਾ | ਯਾਤਰੂ ਨੂੰ ਰਾਜ ਸਰਕਾਰ ਬੱਸਾਂ ਤੇ ਰੇਲਵੇ ਸਟੇਸ਼ਨ ਤੇ ਲੈ ਕੇ ਆਏਗੀ | ਯਾਤਰੂ ਲਈ ਮਾਸਕ ਪਾਉਣਾ ਜਰੂਰੀ ਹੋਵੇਗਾ ਅਤੇ ਟਰੇਨ ਵਿੱਚ ਸੋਸ਼ਲ ਡਿਸਟੇਨਸਿੰਗ ਅਤੇ ਸੁਰਖਿਆ ਨਿਯਮਾਂ ਦੀ ਪਾਲਣਾ ਯਾਤਰੂ ਨੂੰ ਕਰਨੀ ਪਵੇਗੀ | ਟਿਕਾਣੇ ਤੇ ਪੁੱਜਣ ਤੇ ਉਥੋਂ ਦੀ ਸਰਕਾਰ ਯਾਤਰੂ ਦੀ ਡਾਕਟਰੀ ਜਾਂਚ ਕਰੇਗੀ ਅਤੇ ਉਸ ਨੂੰ ਇਕਾਂਤਵਾਸ ਵਿੱਚ ਰੱਖਣ ਦਾ ਪ੍ਰਬੰਧ ਵੀ ਕਰੇਗੀ | ਰੇਲਵੇ ਨੇ ਅੱਜ ਤੜਕੇ 4 .30 ਵਜੇ ਹੈਦਰਾਬਾਦ ਤੋਂ ਝਾਰਖੰਡ ਲਈ 1200 ਯਾਤਰੂਆਂ ਦੀ ਇੱਕ ਟਰੇਨ ਟ੍ਰਾਯਲ ਦੇ ਤੋਰ ਤੇ ਚਲਾਈ ਵੀ ਹੈ |ਪਹਿਲੀਆਂ 6 ਟਰੇਨਾਂ ਵਿੱਚੋ ਕੋਈ ਵੀ ਟਰੇਨ ਪੰਜਾਬ ਤੋਂ ਨਹੀਂ ਚਲ ਰਹੀ |