ਸਾਡਾ ਅਗਲਾ ਜਨਮ ਕਿਹੜਾ ਹੋਵੇਗਾ?-ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਅਤੇ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ 10 ਜਨਵਰੀ 2025
ਨਿਊਜ਼ ਪੰਜਾਬ
ਸਾਡਾ ਅਗਲਾ ਜਨਮ ਕਿਹੜਾ ਹੋਵੇਗਾ?-ਵਿਚਾਰ ਭਾਈ ਪਿੰਦਰਪਾਲ ਸਿੰਘ ਜੀ
*🙏ਸੱਚਖੰਡ ਸ੍ਰੀ ਅੰਮ੍ਰਿਤਸਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੱਜ ਅੰਮ੍ਰਿਤ ਵੇਲੇ ਹੋਇਆਂ ਪਵਿੱਤਰ ਹੁਕਮਨਾਮਾਂ ਸਾਹਿਬ ਜੀ ( in ਪੰਜਾਬੀ Hindi & English ) ਅੰਗ–670 10 ਜਨਵਰੀ 2025*
*ਧਨਾਸਰੀ ਮਹਲਾ ੪ ॥*
*ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥*
ਹੇ ਮੇਰੇ ਹਰੀ ਪ੍ਰਭੂ ਵਾਹਿਗੁਰੂ ਪਰਮ ਪਿਤਾ ਪਰਮਾਤਮਾ ਸੱਚੇ ਪਾਤਿਸ਼ਾਹ! (ਮੇਹਰ ਕਰੋ) ਮੈਨੂੰ ਤੁਹਾਡੇ ਦਰਸਨ ਦਾ ਸੁੱਖ ਅਤੇ ਆਨੰਦ ਪ੍ਰਾਪਤ ਹੋ ਜਾਵੇ। ਹੇ ਮੇਰੇ ਪਰਮ ਪਿਤਾ ਪਰਮਾਤਮਾ ਸੱਚੇ ਪਾਤਿਸ਼ਾਹ! ਮੇਰੇ ਦਿਲ ਦੀ ਪੀੜ ਇਕ ਤੁਸੀ ਹੀ ਜਾਣਦਾ ਹੋ। (ਹੇ ਪ੍ਰਭੂ ਪਿਤਾ ਪਰਮਾਤਮਾ ਤੁਹਡੇ ਤੋਂ ਬਿਨਾਂ ) ਕੋਈ ਹੋਰ ਮੇਰੇ ਦਿਲ ਦੀ ਪੀੜ ਨੂੰ ਨਹੀਂ ਸਮਝ ਸਕਦਾ ਹੈ ? ॥ ਰਹਾਉ ॥
*ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ ॥ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਇ ॥੧॥*
ਹੇ ਮੇਰੇ ਪਰਮ ਪਿਤਾ ਪਰਮਾਤਮਾ ਸੱਚੇ ਪਾਤਿਸ਼ਾਹ ਜੀ ਤੁਸੀਂ ਸਦਾ ਕਾਇਮ ਰਹਿਣ ਵਾਲੇ ਮੇਰੇ ਮਾਲਕ ਹੋ, ਤੁਸੀ ਜੋਗੋ ਜੋਗੋ ਅਟੱਲ ਹੋ। ਜੋ ਕੁਝ ਤੁਸੀਂ ਕਰਦੇ ਹੋ ਉਹ ਭੀ ਉਕਾਈ-ਹੀਣ ਹੈ (ਉਸ ਵਿਚ ਭੀ ਕੋਈ ਊਣਤਾ ਨਹੀਂ)। ਹੇ ਮੇਰੇ ਪਾਤਿਸ਼ਾਹ! (ਸਾਰੇ ਸੰਸਾਰ ਵਿਚ ਤੁਹਾਡੇ ਤੋਂ ਬਿਨਾ) ਹੋਰ ਕੋਈ ਨਹੀਂ ਹੈ (ਇਸ ਵਾਸਤੇ) ਕਿਸੇ ਨੂੰ ਝੂਠਾ ਨਹੀਂ ਆਖਿਆ ਜਾ ਸਕਦਾ ॥੧॥
*ਸਭਨਾ ਵਿਚਿ ਤੂ ਵਰਤਦਾ ਸਾਹਾ ਸਭਿ ਤੁਝਹਿ ਧਿਆਵਹਿ ਦਿਨੁ ਰਾਤਿ ॥ ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂ ਸਭਨਾ ਕਰਹਿ ਇਕ ਦਾਤਿ ॥੨॥*
ਹੇ ਮੇਰੇ ਹਰੀ ਪ੍ਰਭੂ ਵਾਹਿਗੁਰੂ ਪਰਮ ਪਿਤਾ ਪਰਮਾਤਮਾ ਸੱਚੇ ਪਾਤਿਸ਼ਾਹ ਜੀ ਤੁਸੀ ਸਭ ਜੀਵਾਂ ਵਿਚ ਮੌਜੂਦ ਹੈਂ, ਸਾਰੇ ਜੀਵ ਦਿਨ ਰਾਤ ਤੁਹਾਡਾ ਹੀ ਧਿਆਨ ਧਰਦੇ ਹਨ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੁਹਡੇ ਕੋਲੋ ਹੀ (ਦਾਤਾਂ) ਮੰਗਦੇ ਹਨ। ਹੇ ਪਰਮ ਪਿਤਾ ਪਰਮਾਤਮਾ ਸੱਚੇ ਪਾਤਸ਼ਾਹ ਜੀ ਇਕ ਤੁਸੀਂ ਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲੇ ਹੋ ॥੨॥
*ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ ॥ ਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ ॥੩॥*
ਹੇ ਮੇਰੇ ਪਾਤਿਸ਼ਾਹ! ਹਰੇਕ ਜੀਵ ਤੁਹਾਡੇ ਹੁਕਮ ਵਿਚ ਹੈ, ਤੁਹਾਡੇ ਹੁਕਮ ਤੋਂ ਬਾਹਰ ਕੋਈ ਜੀਵ ਨਹੀਂ ਹੋ ਸਕਦਾ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੁਹਾਡੇ ਪੈਦਾ ਕੀਤੇ ਹੋਏ ਹਨ, ਤੇ, ਇਹ ਸਾਰੇ (ਅੰਤ ) ਤੁਹਾਡੇ ਵਿਚ ਹੀ ਲੀਨ ਹੋ ਜਾਂਦੇ ਹਨ ॥੩॥
*ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ ॥ ਜਿਉ ਭਾਵੈ ਤਿਉ ਰਖੁ ਤੂ ਮੇਰੇ ਪਿਆਰੇ ਸਚੁ ਨਾਨਕ ਕੇ ਪਾਤਿਸਾਹ ॥੪॥੭॥੧੩॥*
ਹੇ ਮੇਰੇ ਪਿਆਰੇ ਪਾਤਿਸ਼ਾਹ ਹਰੀ ਪ੍ਰਭੂ ਵਾਹਿਗੁਰੂ ਜੀ! ਤੁਸੀ ਸਭ ਜੀਵਾਂ ਦੀ ਆਸਾਂ ਪੂਰੀਆਂ ਕਰਦੇ ਹੋ ਸਾਰੇ ਜੀਵ ਤੁਹਾਡਾ ਹੀ ਧਿਆਨ ਧਰਦੇ ਹਨ। ਹੇ ਨਾਨਕ ਜੀ ਦੇ ਪਾਤਿਸ਼ਾਹ! ਹੇ ਮੇਰੇ ਪਿਆਰੇ! ਪਰਮ ਪਿਤਾ ਪਰਮਾਤਮਾ ਜੀ ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ, ਤਿਵੇਂ ਮੈਨੂੰ (ਆਪਣੇ ਚਰਨਾਂ ਵਿਚ) ਰੱਖੋ। ਹੇ ਪਰਮ ਪਿਤਾ ਪਰਮਾਤਮਾ ਜੀ ਇਕ ਤੁਸੀ ਹੀ ਸਦਾ ਕਾਇਮ ਰਹਿਣ ਵਾਲਾ ਹੋ ॥੪॥੭॥੧੩॥
*धनासरी महला ४ ॥*
*मेरे साहा मै हरि दरसन सुखु होइ ॥ हमरी बेदनि तू जानता साहा अवरु किआ जानै कोइ ॥ रहाउ ॥*
हे मेरे पातशाह! (कृपा कर) मुझे तेरे दर्शन का आनंद प्राप्त हो जाए। हे मेरे पातशाह! मेरे दिल की पीड़ा को तूँ ही जानता हैं। कोई अन्य क्या जान सकता है ? ॥ रहाउ ॥
*साचा साहिबु सचु तू मेरे साहा तेरा कीआ सचु सभु होइ ॥ झूठा किस कउ आखीऐ साहा दूजा नाही कोइ ॥१॥*
हे मेरे पातशाह! तूँ सदा कायम रहने वाला मालिक है, तूँ अटल है। जो कुछ तूँ करता हैं, वह भी उकाई-हीन है (उस में कोई भी उणता-कमी नहीं)। हे पातशाह! (सारे संसार में तेरे बिना) अन्य कोई नहीं है (इस लिए) किसी को झूठा नहीं कहा जा सकता ॥१॥
*सभना विचि तू वरतदा साहा सभि तुझहि धिआवहि दिनु राति ॥ सभि तुझ ही थावहु मंगदे मेरे साहा तू सभना करहि इक दाति ॥२॥*
हे मेरे पातशाह! तूँ सब जीवों में मौजूद हैं, सारे जीव दिन रात तेरा ही ध्यान धरते हैं। हे मेरे पातशाह! सारे जीव तेरे से ही (मांगें) मांगते हैं। एक तूँ ही सब जीवों को दातें दे रहा हैं ॥२॥
*सभु को तुझ ही विचि है मेरे साहा तुझ ते बाहरि कोई नाहि ॥ सभि जीअ तेरे तू सभस दा मेरे साहा सभि तुझ ही माहि समाहि ॥३॥*
हे मेरे पातशाह! प्रत्येक जीव तेरे हुक्म में है, कोई जीव तेरे हुक्म से बाहर नहीं हो सकता। हे मेरे पातशाह! सभी जीव तेरे पैदा किए हुए हैं,और, यह सभी तेरे में ही लीन हो जाते हैं ॥३॥
*सभना की तू आस है मेरे पिआरे सभि तुझहि धिआवहि मेरे साह ॥ जिउ भावै तिउ रखु तू मेरे पिआरे सचु नानक के पातिसाह ॥४॥७॥१३॥*
हे मेरे प्यारे पातशाह! तूँ सभी जीवों की इच्छाएं पूरी करता हैं सभी जीव तेरा ही ध्यान धरते हैं। हे नानक जी के पातशाह! हे मेरे प्यारे! जैसे तुझे अच्छा लगता है, वैसे मुझे (अपने चरणों में) रख। तूँ ही सदा कायम रहने वाला हैं ॥४॥७॥१३॥
*🙏ਵਾਹਿਗੁਰੂ ਜੀ ਕਾ ਖ਼ਾਲਸਾ🙏*
*🙏ਵਾਹਿਗੁਰੂ ਜੀ ਕੀ ਫਤਿਹ !!*🙏