ਮੁੱਖ ਖ਼ਬਰਾਂਭਾਰਤ

ਸ੍ਰੀ ਤਿਰੂਪਤੀ ਮੰਦਰ ਵਿਖੇ ਭਾਜ਼ੜ ਮਚਣ ਨਾਲ ਕਈਆਂ ਦੀ ਮੌਤ ਅਤੇ ਕਈ ਜਖ਼ਮੀ

ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਮੰਦਰ ‘ਚ 8 ਜਨਵਰੀ ਬੁੱਧਵਾਰ ਨੂੰ ਟੋਕਨ ਕਾਊਂਟਰ ‘ਤੇ ਮਚੀ ਭਗਦੜ ‘ਚ ਚਾਰ ਲੋਕਾਂ ਦੀ ਮੌਤ ਹੋਣ ਅਤੇ ਕਈਆਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ । ਹੋਰ ਵੇਰਵਿਆ ਦੀ ਉਡੀਕ ਕੀਤੀ ਜਾ ਰਹੀ ਹੈ

ਇਹ ਘਟਨਾ ਤਿਰੂਪਤੀ ਵਿਸ਼ਨੂੰ ਨਿਵਾਸਮ ਵਿਖੇ ਜਦੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ੍ਰੀ ਤਿਰੂਪਤੀ ਮੰਦਰ ਵਿਖੇ ਵੈਕੁੰਡਾ ਦੁਆਰ ਸਰਵ ਦਰਸ਼ਨ ਲਈ ਟੋਕਨ ਲੈਣ ਲਈ ਪੁੱਜੇ ਸਨ ਕਿ ਅਚਾਨਕ ਭਾਜ਼ੜ ਮਚਣ ਨਾਲ ਵਾਪਰੀ ।

ਬਾਅਦ ਦੀ ਖ਼ਬਰ ਅਨੁਸਾਰ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਮੰਦਰ ‘ਚ ਬੁੱਧਵਾਰ ਦੇਰ ਸ਼ਾਮ ਮਚੀ ਭਗਦੜ ‘ਚ ਛੇ ਸ਼ਰਧਾਲੂਆਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਸ ਘਟਨਾ ‘ਚ ਕਰੀਬ 25 ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੂਬੇ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਸਮੇਤ ਕਈ ਲੋਕਾਂ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਪੀਐਮ ਮੋਦੀ ਨੇ ਭਗਦੜ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਵੀ ਹਾਦਸੇ ‘ਚ ਮਾਰੇ ਗਏ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟਾਈ ਹੈ। ਸੀਐਮ ਨਾਇਡੂ ਕੱਲ ਸਵੇਰੇ ਤਿਰੂਪਤੀ ਵੀ ਜਾਣਗੇ।

ਤਸਵੀਰ – ਸੰਕੇਤਕ