ਮੱਧ ਪ੍ਰਦੇਸ਼ ਭਾਜਪਾ ਦੇ ਦੋ ਵੱਡੇ ਨੇਤਾਵਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ – 150 ਕਰੋੜ ਰੁਪਏ ਤੋਂ ਵੱਧ ਦੀ ਟੈਕਸ ਚੋਰੀ ਫੜੀ
ਮੀਡੀਆ ਰਿਪੋਰਟਾਂ ਅਨੁਸਾਰ ਆਈਟੀ ਵਿਭਾਗ ਦੀ ਤਿੰਨ ਦਿਨਾਂ ਕਾਰਵਾਈ ਵਿੱਚ ਹੁਣ ਤੱਕ 150 ਕਰੋੜ ਰੁਪਏ ਤੋਂ ਵੱਧ ਦੀ ਟੈਕਸ ਚੋਰੀ ਫੜੀ ਗਈ ਹੈ। ਇਸ ਤੋਂ ਇਲਾਵਾ ਉਸ ਕੋਲ 200 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਵੀ ਪਾਈ ਗਈ ਹੈ। ਇਸ ਵਿੱਚ 19 ਕਿਲੋ ਸੋਨਾ, 144 ਕਰੋੜ ਰੁਪਏ ਦਾ ਨਕਦ ਲੈਣ-ਦੇਣ ਅਤੇ ਸੱਤ ਬੇਨਾਮੀ ਲਗਜ਼ਰੀ ਕਾਰਾਂ ਸ਼ਾਮਲ ਹਨ। ਇਹ ਮਾਮਲਾ ਟੈਕਸ ਚੋਰੀ, ਮਨੀ ਲਾਂਡਰਿੰਗ, ਸ਼ਰਾਬ, ਉਸਾਰੀ ਅਤੇ ਬੀੜੀ ਦੇ ਕਾਰੋਬਾਰ ਨਾਲ ਸਬੰਧਤ ਦੱਸਿਆ ਜਾਂਦਾ ਹੈ।
ਭੋਪਾਲ (ਮੱਧ ਪ੍ਰਦੇਸ਼): ਆਮਦਨ ਕਰ ਅਧਿਕਾਰੀਆਂ ਨੇ ਮੰਗਲਵਾਰ ਨੂੰ ਸਾਗਰ ਵਿੱਚ ਸਾਬਕਾ ਭਾਜਪਾ ਵਿਧਾਇਕ ਹਰਵੰਸ਼ ਸਿੰਘ ਰਾਠੌਰ ਅਤੇ ਭਾਜ਼ਪਾ ਦੇ ਸਾਬਕਾ ਕਾਰਪੋਰੇਟਰ ਰਾਜੇਸ਼ ਕੇਸ਼ਰਵਾਨੀ ਦੀ ਰਹਾਇਸ਼ ਦੀ ਲਗਾਤਾਰ ਤਲਾਸ਼ੀ ਦੌਰਾਨ 150 ਕਰੋੜ ਰੁਪਏ ਦੇ ਬੇਹਿਸਾਬ ਕਾਰੋਬਾਰੀ ਲੈਣ-ਦੇਣ ਦਾ ਪਤਾ ਲਗਾਇਆ।
ਇਨ੍ਹਾਂ ਦੋਵਾਂ ਖ਼ਿਲਾਫ਼ ਤਿੰਨ ਵੱਖ-ਵੱਖ ਥਾਵਾਂ ‘ਤੇ ਮੰਗਲਵਾਰ ਨੂੰ ਤੀਜੇ ਦਿਨ ਵੀ ਆਈਟੀ ਦੀ ਛਾਪੇਮਾਰੀ ਜਾਰੀ ਰਹੀ। ਕੇਸ਼ਰਵਾਨੀ ਗਰੁੱਪ ‘ਤੇ ਛਾਪੇਮਾਰੀ ਦੌਰਾਨ ਟੀਮ ਨੂੰ ਲਾਕਰ, ਬੈਂਕ ਖਾਤੇ, ਜਾਇਦਾਦ ਨਾਲ ਸਬੰਧਤ ਦਸਤਾਵੇਜ਼ ਆਦਿ ਮਿਲੇ ਹਨ। ਸੱਤ ਲਗਜ਼ਰੀ ਕਾਰਾਂ ਵੀ ਮਿਲੀਆਂ ਹਨ। ਹੋਰ ਲੋਕਾਂ ਦੇ ਨਾਂ ‘ਤੇ ਖਰੀਦੀਆਂ ਗਈਆਂ ਇਨ੍ਹਾਂ ਕਾਰਾਂ ਦੀ ਵਰਤੋਂ ਕੇਸ਼ਵਾਨੀ ਪਰਿਵਾਰ ਵੱਲੋਂ ਕੀਤੀ ਜਾਂਦੀ ਸੀ,
ਅਧਿਕਾਰੀਆਂ ਨੂੰ 4.75 ਕਿਲੋ ਸੋਨਾ ਅਤੇ ਸੋਨੇ ਦੇ ਗਹਿਣੇ ਵੀ ਮਿਲੇ ਹਨ। ਪਰਿਵਾਰ ਵਾਲਿਆਂ ਨੇ ਸੋਨੇ ਦੀ ਖਰੀਦ ਨਾਲ ਸਬੰਧਤ ਦਸਤਾਵੇਜ਼ ਵੀ ਪੇਸ਼ ਕੀਤੇ।