ਮੁੱਖ ਖ਼ਬਰਾਂਪੰਜਾਬ

ਛੁੱਟੀਆਂ ਤੋਂ ਬਾਅਦ ਪਹਿਲੇ ਹੀ ਦਿਨ ਸਕੂਲ ਵੈਨ ਨਾਲ ਹਾਦਸਾ, ਸਾਹਮਣਿਓਂ ਆ ਰਹੇ ਵਾਹਨ ਨੇ ਮਾਰੀ ਟੱਕਰ; ਕਈ ਬੱਚੇ ਜ਼ਖ਼ਮੀ

ਭਵਾਨੀਗੜ੍ਹ ,8 ਜਨਵਰੀ 2025

ਭਵਾਨੀਗੜ੍ਹ ‘ਚ ਬੁੱਧਵਾਰ ਸਵੇਰੇ ਵਿਦਿਆਰਥੀਆਂ ਨਾਲ ਭਰੀ ਸਕੂਲ ਵੈਨ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਕੂਲ ਵੈਨ ਦਾ ਡਰਾਈਵਰ ਵਿਦਿਆਰਥੀਆਂ ਨੂੰ ਲੈ ਕੇ ਸਕੂਲ ਜਾ ਰਿਹਾ ਸੀ, ਰਸਤੇ ‘ਚ ਸਾਹਮਣੇ ਤੋਂ ਆ ਰਹੇ ਇਕ ਵਾਹਨ ਚਾਲਕ ਨੇ ਸਕੂਲ ਵੈਨ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਵੈਨ ਪਲਟ ਗਈ ਅਤੇ ਕਈ ਵਿਦਿਆਰਥੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਦੇ ਨੇ ਤੁਰੰਤ ਹਸਪਤਾਲ ‘ਚ ਦਾਖ਼ਲ ਕਰਵਾਇਆ।ਹਾਦਸੇ ‘ਚ 11 ਬੱਚੇ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਭਵਾਨੀਗੜ੍ਹ ਦੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਮਾਮੂਲੀ ਸੱਟਾਂ ਵਾਲੇ ਬੱਚਿਆਂ ਨੂੰ ਤੁਰੰਤ ਪਹਿਲਾਂ ਫਸਟ ਏਡ ਦਿੱਤੀ ਗਈ। ਹਾਦਸੇ ਸੰਬੰਧੀ ਨਿੱਜੀ ਸਕੂਲ ਦੇ ਪ੍ਰਿੰਸੀਪਲ ਜਾਂ ਅਧਿਆਪਕ ਦਾ ਕੋਈ ਵੀ ਬਿਆਨ ਨਹੀਂ ਆਇਆ ਹੈ।