ਪਰਵਾਸੀ ਮਜ਼ਦੂਰਾਂ ਸਮੇਤ ਫਸੇ ਨਾਗਰਿਕਾਂ ਨੂੰ ਘਰਾਂ ਵਿੱਚ ਵਾਪਸ ਭੇਜਣ ਲਈ ਚਲਣਗੀਆਂ ਵਿਸ਼ੇਸ਼ ਰੇਲ-ਗੱਡੀਆਂ
ਨਿਊਜ਼ ਪੰਜਾਬ
ਨਵੀ ਦਿੱਲੀ , 1 ਮਈ – ਕੇਂਦਰੀ ਗ੍ਰਹਿ ਮੰਤਰਾਲੇ ਨੇ ਵੱਖ -ਵੱਖ ਰਾਜਾਂ ਵਿੱਚ ਫਸੇ ਪਰਵਾਸੀ ਮਜ਼ਦੂਰਾਂ ਸਮੇਤ ਹੋਰ ਨਾਗਰਿਕਾਂ ਨੂੰ ਆਪਣੇ ਘਰਾਂ ਵਿੱਚ ਵਾਪਸ ਭੇਜਣ ਲਈ ਰੇਲ ਗੱਡੀਆਂ ਚਲਾਉਣ ਦੀ ਸਹਿਮਤੀ ਦੇ ਦਿਤੀ ਹੈ | ਜਦੋ ਕਿ ਆਮ ਲੋਕਾਂ ਦੀ ਆਵਾਜਾਈ ਲਈ ਹਾਲੇ ਰੇਲ – ਗੱਡੀਆਂ ਨਹੀਂ ਚੱਲਣਗੀਆਂ | ਸਿਰਫ ਦੂਜੇ ਸੂਬਿਆਂ ਵਿੱਚ ਫਸੇ ਲੋਕਾਂ ਨੂੰ ਆਪੋ-ਆਪਣੇ ਟਿਕਾਣੇ ਭੇਜਣ ਲਈ ਹੀ ਵਿਸ਼ੇਸ਼ ਰੇਲ -ਗੱਡੀਆਂ ਲਈ ਬੁਕਿੰਗ ਆਰੰਭ ਹੋਵੇਗੀ | ਰੇਲ-ਗੱਡੀਆਂ ਨੂੰ ਨਿਯਮਾਂ ਅਨੁਸਾਰ ਸੁਰਖਿਅਤ ਢੰਗ ਨਾਲ ਚਾਲੂ ਕਰਨ ਲਈ ਨੋਡਲ ਅਧਿਕਾਰੀਆਂ ਦੀ ਨਿਯੁਕਤੀਆਂ ਕੀਤੀਆਂ ਜਾਣਗੀਆਂ |