ਮੁੱਖ ਖ਼ਬਰਾਂਭਾਰਤ

ਤਿੱਬਤ ‘ਚ ਭੁਚਾਲ ਨਾਲ ਹੁਣ ਤੱਕ 126 ਲੋਕਾਂ ਦੀ ਮੌਤ,188 ਲੋਕ ਜ਼ਖਮੀ 

ਤਿੱਬਤ:8 ਜਨਵਰੀ 2025

ਤਿੱਬਤ, ਨੇਪਾਲ, ਬੰਗਲਾਦੇਸ਼ ਅਤੇ ਭਾਰਤ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਤਿੱਬਤ ਅਤੇ ਨੇਪਾਲ ਸੀ। ਇਸ ਭੂਚਾਲ ਨੇ ਤਿੱਬਤ ਵਿੱਚ ਸਭ ਤੋਂ ਵੱਧ ਤਬਾਹੀ ਮਚਾਈ ਹੈ। 6.8 ਤੀਬਰਤਾ ਦੇ ਇਸ ਭੂਚਾਲ ‘ਚ 126 ਲੋਕਾਂ ਦੀ ਮੌਤ ਹੋ ਗਈ ਸੀ। 188 ਲੋਕ ਜ਼ਖਮੀ ਹੋਏ ਹਨ। ਇਸ ਤਬਾਹੀ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਹ ਡਰਾਉਣੀਆਂ ਹਨ। ਭੂਚਾਲ ‘ਚ ਨਾ ਸਿਰਫ ਇਮਾਰਤਾਂ ਢਹਿ-ਢੇਰੀ ਹੋ ਗਈਆਂ ਸਗੋਂ ਪਹਾੜਾਂ ਦੇ ਵੀ ਟੁਕੜੇ ਹੋ ਗਏ।

ਤਿੱਬਤ ਦੇ ਸ਼ਿਗਾਜ਼ੇ ਸ਼ਹਿਰ ਦੀ ਡਿਂਗਰੀ ਕਾਉਂਟੀ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। USGS ਦੀ ਰਿਪੋਰਟ ਦੇ ਅਨੁਸਾਰ, ਸਵੇਰੇ 7 ਵਜੇ ਦੇ ਕਰੀਬ ਇੱਕ ਘੰਟੇ ਦੇ ਅੰਦਰ ਘੱਟੋ-ਘੱਟ ਛੇ ਤੇਜ਼ ਭੂਚਾਲ ਰਿਕਾਰਡ ਕੀਤੇ ਗਏ।

ਸ਼ਿਗਾਜੇ ਨੂੰ ਸ਼ਿਗਾਸਤੇ ਵਜੋਂ ਵੀ ਜਾਣਿਆ ਜਾਂਦਾ ਹੈ, ਇਹ ਭਾਰਤ ਦੀ ਸਰਹੱਦ ਦੇ ਨੇੜੇ ਹੈ। ਸ਼ਿਗਾਤਸੇ ਤਿੱਬਤ ਦੇ ਸਭ ਤੋਂ ਪਵਿੱਤਰ ਸ਼ਹਿਰਾਂ ਵਿੱਚੋਂ ਇੱਕ ਹੈ। ਇਹ ਪੰਚੇਨ ਲਾਮਾ ਦੀ ਰਵਾਇਤੀ ਸੀਟ ਹੈ, ਜੋ ਤਿੱਬਤੀ ਬੁੱਧ ਧਰਮ ਦੀ ਇੱਕ ਪ੍ਰਮੁੱਖ ਹਸਤੀ ਹੈ। ਤਿੱਬਤ ਵਿੱਚ, ਪੰਚੇਨ ਲਾਮਾ ਅਧਿਆਤਮਕ ਆਗੂ ਦਲਾਈ ਲਾਮਾ ਤੋਂ ਬਾਅਦ ਦੂਜੇ ਸਥਾਨ ‘ਤੇ ਹਨ

ਦਲਾਈ ਲਾਮਾ ਨੇ ਕਿਹਾ, ਭੂਚਾਲ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ। ਕਈ ਲੋਕ ਜ਼ਖਮੀ ਹੋਏ ਹਨ। ਘਰਾਂ ਅਤੇ ਜਾਇਦਾਦਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਮੈਂ ਉਨ੍ਹਾਂ ਲਈ ਪ੍ਰਾਰਥਨਾ ਕਰਦਾ ਹਾਂ ਜਿਨ੍ਹਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।