ਮੁੱਖ ਖ਼ਬਰਾਂਅੰਤਰਰਾਸ਼ਟਰੀ

ਦੱਖਣੀ ਕੋਰੀਆ’ਚ ਜਹਾਜ਼ ਕਰੈਸ਼ ,179 ਲੋਕਾਂ ਦੀ ਹੋਈ ਮੌਤ

ਦੱਖਣੀ ਕੋਰੀਆ,29 ਦਿਸੰਬਰ 2024

ਦੱਖਣੀ ਕੋਰੀਆ ਦੇ ਮੁਆਨ ਹਵਾਈ ਅੱਡੇ ‘ਤੇ ਐਤਵਾਰ ਸਵੇਰੇ ਇਕ ਵੱਡਾ ਜਹਾਜ਼ ਹਾਦਸਾ ਵਾਪਰ ਗਿਆ। ਕਰੂ ਮੈਂਬਰਾਂ ਸਮੇਤ 181 ਯਾਤਰੀਆਂ ਨੂੰ ਲੈ ਕੇ ਬੈਂਕਾਕ ਤੋਂ ਵਾਪਸ ਆ ਰਿਹਾ ਜਹਾਜ਼ ਲੈਂਡਿੰਗ ਦੌਰਾਨ ਰਨਵੇਅ ‘ਤੇ ਅੱਗ ਦਾ ਗੋਲਾ ਬਣ ਗਿਆ। ਇਸ ਹਾਦਸੇ ‘ਚ ਦੋ ਯਾਤਰੀਆਂ ਨੂੰ ਛੱਡ ਕੇ ਬਾਕੀ ਸਾਰੇ ਯਾਤਰੀਆਂ ਯਾਨੀ 179 ਲੋਕਾਂ ਦੀ ਮੌਤ ਹੋ ਗਈ ਹੈ।

ਜਾਣਕਾਰੀ ਮੁਤਾਬਕ ਦੋ ਯਾਤਰੀਆਂ ਨੂੰ ਬਚਾ ਲਿਆ ਗਿਆ ਹੈ। ਇਸ ਹਾਦਸੇ ਦੀ ਵਾਇਰਲ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਲੈਂਡਿੰਗ ਤੋਂ ਬਾਅਦ ਜਹਾਜ਼ ਰਨਵੇ ‘ਤੇ ਜਾਂਦਾ ਰਹਿੰਦਾ ਹੈ ਅਤੇ ਫਿਰ ਅੱਗੇ ਜਾ ਕੇ ਕੰਧ ਨਾਲ ਟਕਰਾ ਜਾਂਦਾ ਹੈ। ਇਸ ਤੋਂ ਬਾਅਦ ਜਹਾਜ਼ ਅੱਗ ਦੇ ਗੋਲੇ ਵਿੱਚ ਬਦਲ ਜਾਂਦਾ ਹੈ। ਪਿਛਲੇ ਪੰਜ ਦਿਨਾਂ ਵਿੱਚ ਇਹ ਦੂਜਾ ਜਹਾਜ਼ ਹਾਦਸਾ ਹੈ। 25 ਦਸੰਬਰ ਨੂੰ ਕਜ਼ਾਕਿਸਤਾਨ ਵਿੱਚ ਅਜ਼ਰਬਾਈਜਾਨ ਏਅਰਲਾਈਨਜ਼ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ।