ਮੁੱਖ ਖ਼ਬਰਾਂਪੰਜਾਬ

ਹੋਟਲ’ਚ ਬੁਕਿੰਗ ਕਰਵਾਏ ਬਿਨਾਂ ਸ਼ਿਮਲਾ ਪਹੁੰਚਣ ਵਾਲੇ ਹੋਏ ਪਰੇਸ਼ਾਨ, ਸ਼ਹਿਰ ਦੇ ਅਤੇ ਨੇੜਲੇ ਹੋਟਲ 90% ਤਕ ਭਰੇ

ਸ਼ਿਮਲਾ:28 ਦਿਸੰਬਰ 2024

ਹੋਟਲ ’ਚ ਬੁਕਿੰਗ ਕਰਵਾਏ ਬਿਨਾਂ ਸ਼ਿਮਲਾ ਪਹੁੰਚਣ ਵਾਲੇ ਹੋਏ ਪਰੇਸ਼ਾਨ, ਸ਼ਹਿਰ ਦੇ ਅਤੇ ਨੇੜਲੇ ਹੋਟਲ 90% ਤਕ ਭਰੇਲਈ ਜੇ ਤੁਸੀਂ ਸ਼ਿਮਲਾ ਆ ਰਹੇ ਹੋ ਤਾਂ ਹੋਟਲ ਦੀ ਬੁਕਿੰਗ ਪਹਿਲਾਂ ਕਰਵਾ ਲੈਣਾ। ਕ੍ਰਿਸਮਸ ਤੋਂ ਇਕ ਦਿਨ ਪਹਿਲਾਂ ਸ਼ਿਮਲਾ ‘ਚ ਹੋਈ ਬਰਫ਼ਬਾਰੀ ਪਿੱਛੋਂ ਭਾਰੀ ਗਿਣਤੀ ਵਿਚ ਹੋਰਨਾਂ ਸੂਬਿਆਂ ਤੋਂ ਸੈਲਾਨੀ ਸ਼ਿਮਲਾ ਪੁੱਜ ਰਹੇ ਹਨ। ਅਜਿਹੇ ਵਿਚ ਸ਼ਹਿਰ ਦੇ ਜ਼ਿਆਦਾਤਰ ਹੋਟਲ ਭਰੇ ਪਏ ਹਨ। ਨਾਲ ਲੱਗਦੀਆਂ ਸੈਲਾਨੀ ਥਾਵਾਂ ਦੇ ਹੋਟਲ 90 ਫ਼ੀਸਦ ਤੱਕ ਭਰੀਆਂ ਪਈਆਂ ਹਨ। ਅਜਿਹੇ ਵਿਚ ਜੇ ਤੁਸੀਂ ਬਿਨਾਂ ਬੁਕਿੰਗ ਕਰਵਾਏ ਸ਼ਿਮਲਾ ਪੁੱਜਦੇ ਹੋ ਤਾਂ ਤੁਹਾਨੂੰ ਹੋਟਲ ਵਿਚ ਕਮਰਾ ਲੈਣ ਲਈ ਭਟਕਣਾ ਪੈ ਸਕਦਾ ਹੈ।

ਪੁਲਿਸ ਸੁਪਰਡੈਂਟ ਸ਼ਿਮਲਾ ਸੰਜੀਵ ਗਾਂਧੀ ਨੇ ਦੱਸਿਆ ਕਿ ਹਫ਼ਤੇ ਦੇ ਅਖ਼ੀਰ ਨੂੰ ਛੱਡ ਕੇ ਹੋਰਨਾਂ ਦਿਨਾਂ ਵਿਚ ਵੀ ਹਰ ਰੋਜ਼ 12 ਤੋਂ 15 ਹਜ਼ਾਰ ਵਾਹਨ ਹੋਰਨਾਂ ਸੂਬਿਆਂ ਵਿੱਚੋਂ ਸ਼ਿਮਲਾ ਪੁੱਜ ਰਹੇ ਹਨ। ਅਗਲੇ ਹਫ਼ਤੇ ਦੇ ਅਖ਼ੀਰ ਤੱਕ ਇਸ ਵਿਚ 20 ਹਜਾ਼ਰ ਤੱਕ ਦਾ ਵਾਧਾ ਹੋ ਸਕਦਾ ਹੈ। ਸੈਲਾਨੀਆਂ ਦੀ ਭਾਰੀ ਗਿਣਤੀ ਨੂੰ ਦੇਖਦੇ ਹੋਏ ਪੁਲਿਸ ਨੇ ਸ਼ਿਮਲਾ ਸ਼ਹਿਰ ਵਿਚ ਟ੍ਰੈਫਿਕ ਪੁਆਇੰਟਾਂ ਦੀ ਨਿਸ਼ਾਨਦੇਹੀ ਕਰ ਲਈ ਹੈ। ਇਸ ਤੋਂ ਇਲਾਵਾ ਵਧੀਕ ਪੁਲਿਸ ਬਲ ਤਾਇਨਾਤ ਕੀਤੇ ਹਨ।