ਸਫਰ- ਏ-ਸ਼ਹਾਦਤ….. ਨਿੱਕੀਆਂ ਜਿੰਦਾਂ ਵੱਡੇ ਸਾਕੇ
ਨਿਊਜ਼ ਪੰਜਾਬ,27 ਦਿਸੰਬਰ 2024
1704 ਈਸਵੀ ਵਿਚ ਸਰਹਿੰਦ ਦੀ ਸਰਜਮੀਨ ਤੇ ਵਾਪਰੇ ਉਸ ਕਹਿਰ ਦਾ ਸਮਾਂ ਸ਼ੁਰੂ ਹੋ ਚੁੱਕਾ ਹੈ।ਛੋਟੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਅਤੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਜੁਲਮ ਦੇ ਖਿਲਾਫ ਲਾੜੀ ਮੌਤ ਨਾਲ ਵਿਆਹ ਕਰਵਾਉਣ ਲਈ ਦਾਦੀ ਮਾਤਾ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੇ ਹੱਥੋਂ ਤਿਆਰ ਹੋ ਕੇ ਸ਼ਹੀਦੀ ਅਸਥਾਨ ਤੇ ਪਹੁੰਚ ਚੁੱਕੇ ਹਨ ਅਤੇ ਆਪਣੇ ਦਾਦਾ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਪਾਵਨ ਨਕਸ਼ੇ ਕਦਮਾਂ ਤੇ ਚਲਦਿਆ ਛੋਟੇ ਸਾਹਿਬਜ਼ਾਦੇ ਨਿੱਕੀ ਉਮਰ ਵਿੱਚ ਸਾਕੇ ਕਰਨ ਜਾ ਰਹੇ ਹਨ। ਜਿਸ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚ ਕਿਤੇ ਹੋਰ ਨਹੀਂ ਮਿਲੇਗੀ। ਸਰਹਿੰਦ ਦੀ ਦੀਵਾਰ ਇਸ ਦੀ ਗਵਾਹ ਬਣਨ ਜਾ ਰਹੀ ਹੈ।