ਮੁੱਖ ਖ਼ਬਰਾਂਸਾਡਾ ਵਿਰਸਾ

ਜਾਣੋ 6 ਪੋਹ ਦਾ ਇਤਿਹਾਸ-ਅੱਜ ਦੇ ਦਿਨ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਸਮੇਤ ਛੱਡਿਆ ਸੀ ਅਨੰਦਪੁਰ ਸਾਹਿਬ ਦਾ ਕਿਲਾ

20 ਦਿਸੰਬਰ 2024

ਸਿੱਖ ਕੌਮ ਵਿੱਚ 6 ਪੋਹ ਦਾ ਦਿਨ ਬੇਹੱਦ ਅਹਿਮ ਅਤੇ ਖ਼ਾਸ ਮੰਨਿਆ ਜਾਂਦਾ ਹੈ। ਇਸ ਦਿਨ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਸ੍ਰੀ ਅੰਨਦਪੁਰ ਸਾਹਿਬ ਦਾ ਕਿਲਾ ਛੱਡਿਆ ਗਿਆ ਸੀ।6 ਪੋਹ ਨੂੰ ਕੜਾਕੇ ਦੀ ਠੰਢ ਵਿੱਚ ਪਹਾੜੀ ਰਾਜਿਆਂ ਅਤੇ ਮੁਗਲ ਫੌਜਾਂ ਦਾ ਸਾਹਮਣਾ ਕਰਦਿਆਂ ਗੁਰੂ ਸਾਹਿਬ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਆਪਣੇ ਪਰਿਵਾਰ ਅਤੇ ਸਾਥੀਆਂ ਨਾਲ ਛੱਡਿਆ ਪਰ ਦੁਸ਼ਮਣਾਂ ਨੇ ਧੋਖਾ ਕਰਦਿਆਂ ਮੁੜ ਤੋਂ ਹਮਲਾ ਕਰ ਦਿੱਤਾ ਅਤੇ ਇਸ ਜੱਦੋ-ਜਹਿਦ ਵਿੱਚ ਸਰਸਾ ਨਦੀ ਪਾਰ ਕਰਦਿਆਂ ਗੁਰੂ ਸਾਹਿਬ ਦਾ ਪਰਿਵਾਰ ਵਿਛੜ ਗਿਆ। ਵੱਡੇ ਸਾਹਿਬਜ਼ਾਦੇ ਅਤੇ ਕੁੱਝ ਸਿੰਘ ਗੁਰੂ ਸਾਹਿਬ ਨਾਲ ਸਰਸਾ ਪਾਰ ਕਰਕੇ ਚਮਕੌਰ ਸਾਹਿਬ ਪਹੁੰਚ ਗਏ ਅਤੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਦੇ ਨਾਲ ਨਦੀ ਨਹੀਂ ਪਾਰ ਕਰ ਸਕੇ। ਛੋਟੇ ਸਾਹਿਬਜ਼ਾਦਿਆਂ ਨੂੰ ਗੁਰੂਘਰ ਦਾ ਰਸੋਈਆਂ ਗੰਗੂ ਬ੍ਰਾਹਮਣ ਆਪਣੇ ਨਾਲ ਘਰ ਲੈ ਗਿਆ ਅਤੇ ਬਾਅਦ ਵਿੱਚ ਦਗੇਬਾਜ਼ੀ ਕਰਦਿਆਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨੂੰ ਮੁਗਲਾਂ ਦੇ ਹਵਾਲੇ ਕਰਵਾ ਦਿੱਤਾ। ਜਥੇਦਾਰ ਨੇ ਦੱਸਿਆ ਕਿ ਸਰਸਾ ਨਦੀ ਪਾਰ ਕਰਦਿਆਂ ਸਤਿਗੁਰਾਂ ਦਾ ਪਰਿਵਾਰ ਹੀ ਨਹੀਂ ਵਿੱਛੜਿਆ ਸਗੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਿਆਰੇ ਸਿੰਘਾਂ ਨੇ ਆਪਣੀ ਮਹਾਨ ਸ਼ਹਾਦਤ ਵੀ ਦਿੱਤੀ। ਇਸ ਤੋਂ ਇਲਾਵਾ ਬਹੁਤ ਵੱਡਾ ਕੀਮਤੀ ਖਜ਼ਾਨਾ ਖਾਸ ਤੌਰ ਦੇ ਉੱਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਉਹਨਾਂ ਦੀ ਨਿਗਰਾਨੀ ਵਿੱਚ ਰਚਿਆ ਸਾਹਿਤ ਵੀ ਸਰਸਾ ਨਦੀ ਪਾਰ ਕਰਦੇ ਸਮੇਂ ਦਰਿਆ ਬੁਰਦ ਹੋ ਗਿਆ ਅਤੇ ਕੌਮ ਲਈ ਇਹ ਬਹੁਤ ਵੱਡਾ ਘਾਟਾ ਪਿਆ।`