ਮਹਾਰਾਸ਼ਟਰ ਦੇ ਹਿੰਗੋਲੀ ‘ਚ ਇਸਲਾਮ ‘ਤੇ ਇਤਰਾਜ਼ਯੋਗ ਸੰਦੇਸ਼ ਤੋਂ ਬਾਅਦ ਹੰਗਾਮਾ, ਪੱਥਰਬਾਜ਼ੀ ਦੇ ਦੋਸ਼ ‘ਚ 16 ਲੋਕ ਗ੍ਰਿਫਤਾਰ
ਮਹਾਰਾਸ਼ਟਰ ਨਿਊਜ਼:17 ਦਿਸੰਬਰ 2024
ਮਹਾਰਾਸ਼ਟਰ ਦੇ ਹਿੰਗੋਲੀ ਵਿੱਚ ਇਸਲਾਮ ਧਰਮ ਦੇ ਸਬੰਧ ਵਿੱਚ ਵਟਸਐਪ ਉੱਤੇ ਭੇਜੇ ਗਏ ਇਤਰਾਜ਼ਯੋਗ ਸੰਦੇਸ਼ ਨੂੰ ਲੈ ਕੇ ਇੱਕ ਵਪਾਰੀ ਦੇ ਘਰ ਉੱਤੇ ਪਥਰਾਅ ਕਰਨ ਦੇ ਦੋਸ਼ ਵਿੱਚ 16 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਪੁਲਸ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਮੋਂਢਾ ‘ਚ ਐਤਵਾਰ (15 ਦਸੰਬਰ) ਦੀ ਸ਼ਾਮ ਨੂੰ ਹੋਏ ਪਥਰਾਅ ‘ਚ ਵਸਮਤ ਉਪ-ਮੰਡਲ ਪੁਲਸ ਅਧਿਕਾਰੀ (ਐੱਸ.ਡੀ.ਪੀ.ਓ.) ਰਾਜਕੁਮਾਰ ਕੇਂਦਰ (54) ਵੀ ਜ਼ਖਮੀ ਹੋ ਗਏ।
ਉਸ ਨੇ ਦੱਸਿਆ ਕਿ 50 ਲੋਕਾਂ ਦੀ ਭੀੜ ਨੇ ਇਕ ਦੁਕਾਨ ‘ਤੇ ਪਥਰਾਅ ਕੀਤਾ ਅਤੇ ਕਾਰੋਬਾਰੀ ਕੈਲਾਸ਼ ਕਾਬਰਾ ਦੇ ਘਰ ਦੀ ਵੀ ਭੰਨਤੋੜ ਕੀਤੀ। ਕਾਬਰਾ ਨੇ ਕਥਿਤ ਤੌਰ ‘ਤੇ ਵਟਸਐਪ ‘ਤੇ ਇਸਲਾਮ ਬਾਰੇ ਇਤਰਾਜ਼ਯੋਗ ਸੰਦੇਸ਼ ਭੇਜੇ ਸਨ। ਜਦੋਂ ਰਾਜਕੁਮਾਰ ਕੇਂਦਰ ਅਤੇ ਉਨ੍ਹਾਂ ਦੀ ਟੀਮ ਨੇ ਪਥਰਾਅ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਵੀ ਸੱਟਾਂ ਲੱਗੀਆਂ। ਮੌਕੇ ‘ਤੇ ਵਾਧੂ ਬਲ ਭੇਜੇ ਗਏ ਅਤੇ ਪੁਲਿਸ ਨੇ ਲਾਠੀਚਾਰਜ ਕੀਤਾ।