ਮੁੱਖ ਖ਼ਬਰਾਂਭਾਰਤ

AAP ਨੇ 38 ਨਾਵਾਂ ਵਾਲੀ ਆਖ਼ਰੀ ਉਮੀਦਵਾਰ ਸੂਚੀ ਕੀਤੀ ਜਾਰੀ,ਨਵੀਂ ਦਿੱਲੀ ਤੋਂ ਕੇਜਰੀਵਾਲ, ਕਾਲਕਾਜੀ ਤੋਂ ਆਤਿਸ਼ੀ

ਦਿੱਲੀ,15 ਦਿਸੰਬਰ 2024

ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਨਵੀਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਨੂੰ ਉਮੀਦਵਾਰ ਬਣਾਇਆ ਹੈ , ਜਦੋਂ ਕਿ ਮੁੱਖ ਮੰਤਰੀ ਆਤਿਸ਼ੀ ਮਾਰਲੇਨਾ ਕਾਲਕਾਜੀ ਤੋਂ ਚੋਣ ਲੜਨਗੇ।ਅਰਵਿੰਦ ਕੇਜਰੀਵਾਲ ਦਾ ਮੁਕਾਬਲਾ ਕਾਂਗਰਸ ਉਮੀਦਵਾਰ ਸੰਦੀਪ ਦੀਕਸ਼ਿਤ ਨਾਲ ਹੋਵੇਗਾ ਜੋ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਪੁੱਤਰ ਹਨ।ਮੰਤਰੀ ਸੌਰਭ ਭਾਰਦਵਾਜ ਨੂੰ ਗ੍ਰੇਟਰ ਕੈਲਾਸ਼ ਤੇ ਗੋਪਾਲ ਰਾਏ ਨੂੰ ਬਾਬਰਪੁਰ ਤੋਂ ਉਮੀਦਵਾਰ ਬਣਾਇਆ ਗਿਆ ਹੈ। ਆਪ ਨੇ ਇਸ ਸੂਚੀ ‘ਚ 38 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ।