ਮੁੱਖ ਖ਼ਬਰਾਂਅੰਤਰਰਾਸ਼ਟਰੀ

ਸਵਿਟਜ਼ਰਲੈਂਡ ਨੇ ਭਾਰਤ ਨੂੰ ਮਾਰਿਆ ਦੱਬਕਾ – MFN ਦਾ ਦਰਜ਼ਾ ਲਿਆ ਵਾਪਸ – ਪੜ੍ਹੋ ਕਿਉਂ ਵਿਗੜੇ ਸੰਬਧ 

14 ਦਿਸੰਬਰ 2024

ਸਵਿਟਜ਼ਰਲੈਂਡ ਨੇ ਟੈਕਸ ਛੋਟ ਲਈ ਭਾਰਤ ਨੂੰ ਦਿੱਤਾ ਮੋਸਟ ਫੇਵਰਡ ਨੇਸ਼ਨ (MFN) ਦਾ ਦਰਜਾ ਵਾਪਸ ਲੈ ਲਿਆ ਹੈ। ਇਹ ਫੈਸਲਾ ਸਵਿਟਜ਼ਰਲੈਂਡ ਦੀ ਕੰਪਨੀ ਨੇਸਲੇ ਦੇ ਇੱਕ ਮਾਮਲੇ ਵਿੱਚ ਭਾਰਤ ਦੀ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਲਿਆ ਗਿਆ ਹੈ। ਸਵਿਟਜ਼ਰਲੈਂਡ ਦੇ ਇਸ ਕਦਮ ਨਾਲ ਉੱਥੇ ਕੰਮ ਕਰ ਰਹੀਆਂ ਭਾਰਤੀ ਕੰਪਨੀਆਂ ਨੂੰ ਆਪਣੀ ਆਮਦਨ ਤੇ ਹੁਣ ਵਾਧੂ ਟੈਕਸ ਅਦਾਅ ਕਰਨਾ ਪਵੇਗਾ ।

ਸਵਿਟਜ਼ਰਲੈਂਡ ਨੇ ਐਲਾਨ ਕੀਤਾ ਹੈ ਕਿ 1 ਜਨਵਰੀ, 2025 ਤੋਂ ਭਾਰਤੀ ਕੰਪਨੀਆਂ ਦੁਆਰਾ ਕਮਾਉਣ ਵਾਲੇ ਲਾਭਅੰਸ਼ ‘ਤੇ 10% ਟੈਕਸ ਲਗਾਇਆ ਜਾਵੇਗਾ। ਹੁਣ ਤੱਕ ਭਾਰਤੀ ਕੰਪਨੀਆਂ ਨੂੰ ਇਸ ਟੈਕਸ ਤੋਂ ਰਾਹਤ ਮਿਲ ਰਹੀ ਸੀ। ਸਵਿਟਜ਼ਰਲੈਂਡ ਨੇ ਦੱਸਿਆ ਕਿ ਇਹ ਫੈਸਲਾ ਭਾਰਤ ਅਤੇ ਸਵਿਟਜ਼ਰਲੈਂਡ ਦਰਮਿਆਨ ਦੋਹਰੇ ਟੈਕਸ ਤੋਂ ਬਚਣ ਦੇ ਸਮਝੌਤੇ (ਡੀਟੀਏਏ) ਦੇ ਐਮ ਐਫ ਐਨ ਪ੍ਰਬੰਧ ਨੂੰ ਮੁਅੱਤਲ ਕਰਨ ਕਾਰਨ ਲਿਆ ਗਿਆ ਹੈ। ਨੇਸਲੇ ਦਾ ਮੁੱਖ ਦਫਤਰ ਵੇਵੇ, ਸਵਿਟਜ਼ਰਲੈਂਡ ਵਿੱਚ ਹੈ

ਭਾਰਤ ਸਰਕਾਰ ਦਾ ਪ੍ਰਤੀਕਰਮ

ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦੋਹਰੇ ਟੈਕਸ ਸੰਧੀ ‘ਤੇ ਇਕ ਬਿਆਨ ਜਾਰੀ ਕੀਤਾ। ਭਾਰਤ ਨੇ ਕਿਹਾ ਕਿ ਯੂਰਪੀਅਨ ਫਰੀ ਟਰੇਡ ਐਸੋਸੀਏਸ਼ਨ (ਈਐਫਟੀਏ) ਦੇ ਮੈਂਬਰ ਦੇਸ਼ਾਂ ਨਾਲ ਵਪਾਰ ਸਮਝੌਤੇ ਦੇ ਮੱਦੇਨਜ਼ਰ ਸਵਿਟਜ਼ਰਲੈਂਡ ਨਾਲ ਉਸ ਦੀ ਦੋਹਰੀ ਟੈਕਸ ਸੰਧੀ ‘ਤੇ ਮੁੜ ਗੱਲਬਾਤ ਕਰਨ ਦੀ ਲੋੜ ਹੋ ਸਕਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਸਵਿਟਜ਼ਰਲੈਂਡ ਨੇ ਭਾਰਤ ਨਾਲ ਦੋਹਰੇ ਟੈਕਸ ਤੋਂ ਬਚਣ ਲਈ ਸਮਝੌਤੇ ਵਿੱਚ ਮੋਸਟ ਫੇਵਰਡ ਨੇਸ਼ਨ (ਐਮਐਫਐਨ) ਪ੍ਰਾਵਧਾਨ ਨੂੰ ਮੁਅੱਤਲ ਕਰ ਦਿੱਤਾ ਹੈ, ਜਿਸ ਤੋਂ ਬਾਅਦ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇਹ ਟਿੱਪਣੀ ਕੀਤੀ ਹੈ।