ਤਾਲਾਬੰਦੀ ਦੌਰਾਨ ਤਨਖਾਹ ਦੇਣ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ 2 ਹਫਤਿਆਂ ਵਿੱਚ ਜਵਾਬ ਮੰਗਿਆ

 ਲੁਧਿਆਣਾ , 27 ਅਪ੍ਰੈਲ (ਨਿਊਜ਼ ਪੰਜਾਬ ) ਦੇਸ਼ ਵਿੱਚ ਲਾਗੂ ਕੀਤੀ ਤਾਲਾਬੰਦੀ ਦੌਰਾਨ ਫੈਕਟਰੀ ਵਰਕਰਾਂ ਨੂੰ ਤਨਖਾਹ ਦੇਣ ਦੇ ਕੇਂਦਰ ਸਰਕਾਰ ਦੇ ਹੁਕਮ ਨੂੰ ਸਨਅਤਕਾਰਾਂ ਵਲੋਂ  ਸੁਪਰੀਮ ਕੋਰਟ ਵਿੱਚ ਦਿਤੀ ਚਣੋਤੀ ਨੂੰ ਮਾਨਯੋਗ ਉੱਚ ਅਦਾਲਤ ਨੇ ਸਵੀਕਾਰ ਕਰਦਿਆਂ ਕੇਂਦਰ ਸਰਕਾਰ ਨੂੰ ਜਵਾਬ ਦੇਣ ਲਈ ਦੋ ਹਫਤਿਆਂ ਦਾ ਸਮਾਂ ਦਿੱਤਾ ਹੈ | ਲੁਧਿਆਣਾ ਹੈਂਡ ਟੂਲਜ਼ ਐਸੋਸੀਏਸ਼ਨ ਵਲੋਂ ਪ੍ਰਧਾਨ ਐੱਸ ਸੀ ਰਲਹਣ ਨੇ  21 ਅਪ੍ਰੈਲ ਨੂੰ ਰਿਟ ਪਟੀਸ਼ਨ ਦਾਇਰ ਕੀਤੀ ਸੀ ਜਿਸ ਵਿੱਚ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਵਲੋਂ 29 ਮਾਰਚ ਨੂੰ ਜਾਰੀ ਕੀਤੇ ਹੁਕਮਾਂ ਵਿਚਲੇ (111 ) ਤਨਖਾਹ ਦੇਣ ਵਾਲੇ ਹਿਸੇ ਨੂੰ ਚਣੋਤੀ ਦਿਤੀ ਸੀ |ਅੱਜ ਦੋ ਰਿਟ ਪੁਟੀਸ਼ਨਾਂ ਤੇ ਉੱਚ ਅਦਾਲਤ ਦੇ ਤਿੰਨ ਜੱਜਾਂ ਦੇ ਬੇਂਚ ਨੇ ਸੁਣਵਾਈ ਕਰਦਿਆਂ ਉਕਤ ਹੁਕਮ ਜਾਰੀ ਕੀਤੇ ਹਨ |