ਮੁੱਖ ਖ਼ਬਰਾਂਭਾਰਤ

ਦਿੱਲੀ’ਚ ਕਾਂਗਰਸ ਨੂੰ ਝਟਕਾ:ਕਾਂਗਰਸ ਦੇ ਸੀਨੀਅਰ ਨੇਤਾ ਤੇ 5 ਵਾਰ ਦੇ MLA ਚੌਧਰੀ ਮਤੀਨ ਅਹਿਮਦ AAP ‘ਚ ਸ਼ਾਮਿਲ 

10 ਨਵੰਬਰ 2024

ਦਿੱਲੀ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਪਾਰਟੀ ਦੇ ਸੀਨੀਅਰ ਆਗੂ ਮਤੀਨ ਅਹਿਮਦ ਹਥ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਪੰਜ ਵਾਰ ਵਿਧਾਇਕ ਰਹੇ ਚੌਧਰੀ ਮਤੀਨ ਅਹਿਮਦ ਅੱਜ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿੱਚ ‘ਆਪ’ ਵਿੱਚ ਸ਼ਾਮਲ ਹੋ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਅਰਵਿੰਦ ਕੇਜਰੀਵਾਲ ਨੇ ਮਤੀਨ ਦੇ ਘਰ ਜਾ ਕੇ ਉਸ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ। ਇਸ ਦੌਰਾਨ ਮੰਤਰੀ ਇਮਰਾਨ ਹੁਸੈਨ ਵੀ ਮੌਜੂਦ ਸਨ। ਸੀਲਮਪੁਰ ਦੇ ਮੌਜੂਦਾ ਵਿਧਾਇਕ ਅਬਦੁਲ ਰਹਿਮਾਨ ਅਤੇ ਸੀਲਮਪੁਰ ਕੌਂਸਲਰ ਹੱਜਨ ਸ਼ਕੀਲਾ ਨਹੀਂ ਪਹੁੰਚੇ। ਮਤੀਨ ਅਹਿਮਦ 1993 ਤੋਂ 2015 ਤੱਕ ਸੀਲਮਪੁਰ ਤੋਂ ਵਿਧਾਇਕ ਰਹੇ। ਆਪ ਨੇ 2015 ਅਤੇ 2020 ਦੀਆਂ ਚੋਣਾਂ ਵਿੱਚ ਸੀਲਮਪੁਰ ਵਿਧਾਨ ਸਭਾ ਸੀਟ ਜਿੱਤੀ, ਜਿਸ ਵਿੱਚ ਮੁਹੰਮਦ ਇਸ਼ਰਾਕ ਨੇ 2015 ਵਿੱਚ ਅਤੇ ਅਬਦੁਲ ਰਹਿਮਾਨ ਨੇ 2020 ਵਿੱਚ ਜਿੱਤ ਪ੍ਰਾਪਤ ਕੀਤੀ।