ਪੰਚਕੂਲਾ ‘ਚ ਬੱਚਿਆਂ ਨਾਲ ਭਰੀ ਬੱਸ ਖੱਡ ‘ਚ ਡਿੱਗੀ, 15 ਜ਼ਖਮੀ, ਬਚਾਅ ਕਾਰਜ ਜਾਰੀ
19 ਅਕਤੂਬਰ 2024
ਪੰਚਕੂਲਾ ਦੇ ਮੋਰਨੀ ਨੇੜੇ ਟਿੱਕਰ ਤਾਲ ਨੇੜੇ ਇੱਕ ਬੱਸ ਜਿਸ ਵਿੱਚ ਸਕੂਲੀ ਬੱਚੇ ਸਵਾਰ ਸਨ,ਬੱਸ ਖਾਈ ਵਿੱਚ ਜਾ ਡਿੱਗੀ,ਡਰਾਈਵਰ ਵੱਲੋਂ ਬੱਸ ਨੂੰ ਤੇਜ ਰਫਤਾਰ ਨਾਲ ਚਲਾਉਣ ਕਾਰਨ ਇਹ ਹਾਦਸਾ ਵਾਪਰਿਆ, ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਪ੍ਰਸ਼ਾਸਨ ਨੇ ਜਖਮੀਆਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ। ਹਾਦਸੇ ਵਿੱਚ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਕਿੱਕਰ ਤਾਲ ਰੋਡ ਤੇ ਥਲ ਪਿੰਡ ਨੇੜੇ ਬੱਸ ਪਲਟ ਗਈ ਅਤੇ ਖਾਈ ਵਿੱਚ ਜਾ ਡਿੱਗੀ।
ਕਰੀਬ 10 ਤੋਂ 15 ਬੱਚੇ ਜਖਮੀ ਹੋ ਗਏ ਜਿਨਾਂ ਨੂੰ ਇਲਾਜ ਲਈ ਮੋੜਨੀ ਦੀ ਮੁਢਲੇ ਸਿਹਤ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਕੁਝ ਬੱਚਿਆਂ ਨੂੰ ਪੰਚਕੁਲਾ ਦੇ ਸੈਕਟਰ 6 ਡੇ ਸਿਵਲ ਹਸਪਤਾਲ ਵਿੱਚ ਵੀ ਭੇਜਿਆ ਗਿਆ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਢਲੀ ਜਾਂਚ ਦੇ ਅਨੁਸਾਰ ਮਲੇਰ ਕੋਟਲਾ ਪੰਜਾਬ ਦੇ ਨਨਕਾਣਾ ਸਾਹਿਬ ਸਕੂਲ ਦੇ ਬੱਚੇ ਅਤੇ ਸਟਾਫ ਮੈਂਬਰ ਸੈਰ ਕਰਨ ਲਈ ਪੰਚਕੂਲਾ ਦੀ ਮੋਰਨੀ ਹਿੱਲਜ ਜਾ ਰਹੀ ਸਨ। ਇਹ ਗੰਭੀਰ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬਸ ਅਚਾਨਕ ਪਲਟ ਗਈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ