ਸਲਮਾਨ ਖ਼ਾਨ ਅਸੀਂ ਜੰਗ ਨਹੀਂ ਚਾਹੁੰਦੇ’, ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਬਾਬਾ ਸਿੱਦੀਕੀ ਦੇ ਕਤਲ ਦੀ ਲਈ ਜ਼ਿੰਮੇਵਾਰੀ
13 ਅਕਤੂਬਰ 2024
ਲਾਰੈਂਸ ਬਿਸ਼ਨੋਈ ਗੈਂਗ ਨੇ ਬਾਬਾ ਸਿੱਦੀਕੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਲਾਰੈਂਸ ਵਿਸ਼ਨੋਈ ਗੈਂਗ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ। ਸੂਤਰਾਂ ਦਾ ਕਹਿਣਾ ਹੈ ਕਿ ਹੁਣ ਇਸ ਦੀ ਤਸਦੀਕ ਕਰਨੀ ਪਵੇਗੀ। ਇਹ ਪੋਸਟ ਬਿਸ਼ਨੋਈ ਗੈਂਗ ਨੇ ਸੋਸ਼ਲ ਮੀਡੀਆ ‘ਤੇ ਪਾਈ ਹੈ। ਸੋਸ਼ਲ ਮੀਡੀਆ ‘ਤੇ ਪਾਈ ਗਈ ਇਸ ਪੋਸਟ ਦੀ ਪ੍ਰਮਾਣਿਕਤਾ ਦੀ ਜਾਂਚ ਜਾਰੀ ਹੈ। ਇਸ ਪੋਸਟ ‘ਚ ਸਲਮਾਨ ਖਾਨ ਅਤੇ ਦਾਊਦ ਗੈਂਗ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਪੋਸਟ ‘ਚ ਲਿਖਿਆ ਹੈ, ”ਸਲਮਾਨ ਖ਼ਾਨ, ਅਸੀਂ ਇਹ ਜੰਗ ਨਹੀਂ ਚਾਹੁੰਦੇ ਸੀ ਪਰ ਸਾਡੇ ਭਰਾ ਦਾ ਨੁਕਸਾਨ ਕਰਵਾਇਆ… ਅੱਜ ਜੋ ਬਾਬਾ ਸਿੱਦੀਕੀ ਦੀ ਸ਼ਰਾਫਤ ਦੇ ਪੁਲ਼ ਬੰਨ ਰਹੇ ਹਨ, ਉਹ ਇੱਕ ਟਾਇਮ ਦਾਊਦ ਨਾਲ ਮਕੋਕਾ ਐਕਟ ਵਿੱਚ ਸੀ। ਬਾਬਾ ਸਿੱਦੀਕੀ ਨੂੰ ਮਾਰਨ ਦਾ ਕਾਰਨ ਅਨੁਜ ਥਾਪਨ ਤੇ ਦਾਊਦ ਨੂੰ ਬਾਲੀਵੁੱਡ, ਰਾਜਨੀਤੀ, ਪ੍ਰਾਪਰਟੀ ਡੀਲਿੰਗ ਨਾਲ ਜੋੜਨਾ ਸੀ, ਪਰ ਜੋ ਵੀ ਸਲਮਾਨ ਖ਼ਾਨ ਅਤੇ ਦਾਊਦ ਗੈਂਗ ਦੀ ਮਦਦ ਕਰੇਗਾ, ਉਹ ਆਪਣਾ ਹਿਸਾਬ ਕਿਤਾਬ ਲਾ ਕੇ ਰੱਖੇ। ਆਂ
ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਦੇ ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੀ ਸ਼ਨੀਵਾਰ (12 ਅਕਤੂਬਰ 2024) ਰਾਤ ਨੂੰ ਮੁੰਬਈ ਦੇ ਬਾਂਦਰਾ ਪੂਰਬੀ ਖੇਤਰ ਵਿੱਚ ਤਿੰਨ ਲੋਕਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਨਿਰਮਲ ਨਗਰ ਸਥਿਤ ਕੋਲਗੇਟ ਗਰਾਊਂਡ ਨੇੜੇ ਬਾਬਾ ਸਿੱਦੀਕੀ ਪੁੱਤਰ ਜ਼ੀਸ਼ਾਨ ਸਿੱਦੀਕੀ ਦੇ ਦਫਤਰ ਦੇ ਬਾਹਰ ਵਾਪਰੀ, ਜਿਸ ਤੋਂ ਬਾਅਦ ਦੋਵਾਂ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ।