ਪਹਿਲਾਂ 5600 ਕਰੋੜ ਦਾ ਨਸ਼ਾ ਤੇ ਹੁਣ 2000 ਕਰੋੜ ਦਾ, ਜਾਣੋ ਕਿਵੇਂ ਪੁਲਿਸ ਨੇ ਫੜੀ 762 ਕਿਲੋ ਕੋਕੀਨ
11 ਅਕਤੂਬਰ 2024
ਦਿੱਲੀ ਪੁਲਿਸ ਨੇ ਪੱਛਮੀ ਦਿੱਲੀ ਦੀ ਇੱਕ ਦੁਕਾਨ ਤੋਂ 2,080 ਕਰੋੜ ਰੁਪਏ ਮੁੱਲ ਦੀ 208 ਕਿਲੋ ਕੋਕੀਨ ਜ਼ਬਤ ਕੀਤੀ ਹੈ, ਜੋ ਕਿ ਇੱਕ ਹਫ਼ਤੇ ਵਿੱਚ ਬਰਾਮਦ ਹੋਈ ਨਸ਼ੀਲੇ ਪਦਾਰਥਾਂ ਦੀ ਦੂਜੀ ਖੇਪ ਹੈ। ਇਹ ਨਸ਼ੀਲੇ ਪਦਾਰਥ ਪਲਾਸਟਿਕ ਦੇ ਸਨੈਕ ਪੈਕੇਟਾਂ ਵਿੱਚ ਛੁਪਾਏ ਹੋਏ ਸਨ ਜਿਨ੍ਹਾਂ ਉੱਤੇ ‘ਟੈਸਟੀ ਟ੍ਰੀਟ’ ਅਤੇ ‘ਸਪਾਈਸੀ ਮਿਸ਼ਰਣ’ ਲਿਖਿਆ ਹੋਇਆ ਸੀ।
ਦਿੱਲੀ ਪੁਲਿਸ ਦੇ ਸੂਤਰਾਂ ਅਨੁਸਾਰ ਇਸ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦੇ ਮਾਸਟਰਮਾਈਂਡ ਵਰਿੰਦਰ ਬਸੋਆ ਨੇ ਦੋ ਵਿਅਕਤੀਆਂ ਨੂੰ ਲੰਡਨ ਤੋਂ ਭੇਜਿਆ ਸੀ। ਇੱਕ ਜਿੰਮੀ ਸੀ, ਜੋ 5600 ਕਰੋੜ ਰੁਪਏ ਦੇ ਨਸ਼ੇ ਦਾ ਨਿਪਟਾਰਾ ਕਰਨ ਆਇਆ ਸੀ। ਉਸਨੇ 17 ਸਤੰਬਰ ਨੂੰ ਤੁਸ਼ਾਰ ਤੋਂ ਡਿਲੀਵਰੀ ਕਰਵਾਈ ਸੀ। ਅੱਜ ਇੱਕ ਹੋਰ ਵਿਅਕਤੀ ਫੜਿਆ ਗਿਆ। 2000 ਕਰੋੜ ਰੁਪਏ ਦੀ ਕੋਕੀਨ ਦਾ ਨਿਪਟਾਰਾ ਕਰਨ ਲਈ ਆਇਆ ਸੀ। 16 ਸਤੰਬਰ ਨੂੰ ਉਸ ਨੇ ਤੁਸ਼ਾਰ ਅਤੇ ਸੈਫੀ ਨਾਂ ਦੇ ਵਿਅਕਤੀ ਤੋਂ ਨਸ਼ੇ ਦੀ ਡਲਿਵਰੀ ਲਈ ਸੀ। ਅਧਿਕਾਰੀ ਨੇ ਦੱਸਿਆ ਕਿ ਉਸ ਨੇ ਕੁਝ ਦਿਨ ਪਹਿਲਾਂ ਹੀ ਇਹ ਦੁਕਾਨ ਕਿਰਾਏ ‘ਤੇ ਲਈ ਸੀ। ਉਨ੍ਹਾਂ ਦੱਸਿਆ ਕਿ ਦੁਕਾਨ ਮਾਲਕ ਸਮੇਤ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਸ਼ੱਕ ਹੈ ਕਿ ਮੁਲਜ਼ਮ ਨਸ਼ੇ ਦੀ ਖੇਪ ਦੇਸ਼ ਦੇ ਹੋਰ ਹਿੱਸਿਆਂ ਵਿੱਚ ਪਹੁੰਚਾਉਣਾ ਚਾਹੁੰਦੇ ਸਨ। ਪਰ ਪੁਲਿਸ ਵੱਲੋਂ 2 ਅਕਤੂਬਰ ਨੂੰ ਨਸ਼ੀਲੇ ਪਦਾਰਥਾਂ ਨੂੰ ਕਾਬੂ ਕਰਨ ਤੋਂ ਬਾਅਦ ਉਹ ਫਰਾਰ ਹੋ ਗਿਆ ਸੀ।ਦਿੱਲੀ ਪੁਲਿਸ ਨੇ 560 ਕਿਲੋਗ੍ਰਾਮ ਤੋਂ ਜ਼ਿਆਦਾ ਕੋਕੀਨ ਅਤੇ 40 ਕਿਲੋਗ੍ਰਾਮ ‘ਹਾਈਡ੍ਰੋਪੋਨਿਕ ਮਾਰਿਜੁਆਨਾ’ ਜ਼ਬਤ ਕੀਤੀ ਸੀ, ਜਿਸ ਦੀ ਅੰਦਾਜ਼ਨ ਕੀਮਤ 5,620 ਕਰੋੜ ਰੁਪਏ ਹੈ।