ਤਰਨ-ਤਾਰਨ ਦੇ ਨੌਜਵਾਨ ਦੀ ਕਨੇਡਾ’ਚ ਹੋਈ ਮੌਤ,ਦਿਲ ਦਾ ਦੌਰਾ ਪੈਣ ਕਾਰਨ ਵਿਪਨ ਅਰੋੜਾ ਦੀ ਗਈ ਜਾਨ
9 ਅਕਤੂਬਰ 2024
ਤਰਨਤਾਰਨ ਤੋਂ ਛੇ ਸਾਲ ਪਹਿਲਾਂ ਕਨੇਡਾ ਗਏ 24 ਸਾਲਾ ਨੌਜਵਾਨ ਦਾ ਮੰਗਲਵਾਰ ਨੂੰ ਅਚਾਨਕ ਦੇਹਾਂਤ ਹੋ ਗਿਆ। ਦੇਰ ਸ਼ਾਮ ਜਿਵੇਂ ਹੀ ਇਹ ਖਬਰ ਉਸਦੇ ਪਰਿਵਾਰ ਨੂੰ ਮਿਲੀ ਤਾਂ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਤਰਨਤਾਰਨ ਦੇ ਸੀਨੀਅਰ ਪੱਤਰਕਾਰ ਰਾਜਵਿੰਦਰ ਕੁਮਾਰ ਰਾਜੂ ਦਾ ਪੁੱਤਰ ਵਿਪਨ ਅਰੋੜਾ ਛੇ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕਨੇਡਾ ਗਿਆ ਸੀ। ਪੜ੍ਹਾਈ ਮੁਕੰਮਲ ਹੋਣ ਉਪਰੰਤ ਉਹ ਉਥੇ ਵਰਕ ਪਰਮਿਟ ’ਤੇ ਰਹਿ ਰਿਹਾ ਸੀ ਅਤੇ ਪੀਆਰ ਲਈ ਯਤਨਸ਼ੀਲ ਸੀ। ਕੁਝ ਦਿਨ ਪਹਿਲਾਂ ਹੀ ਉਹ ਬਰੈਮਟਨ ’ਚ ਤਬਦੀਲ ਹੋਇਆ ਸੀ ਅਤੇ ਕਨੇਡਾ ਦੇ ਸਮੇਂ ਅਨੁਸਾਰ ਸਵੇਰ ਵੇਲੇ ਕੰਮ ’ਤੇ ਜਾਂਦਿਆਂ ਉਹ ਅਚਾਨਕ ਡਿੱਗ ਪਿਆ ’ਤੇ ਉਸਦਾ ਦੇਹਾਂਤ ਹੋ ਗਿਆ। ਨੌਜਵਾਨ ਵਿਪਨ ਅਰੋੜਾ ਦੇ ਦੇਹਾਂਤ ’ਤੇ ਸਮੁੱਚੇ ਪੱਤਰਕਾਰ ਭਾਈਚਾਰੇ ਤੇ ਹੋਰ ਸ਼ਖਸੀਅਤਾਂ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।